ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਫਿਲਮ 'ਸਨੋਅਮੈਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਗਿੱਪੀ ਗਰੇਵਾਲ ਨੇ ਪੋਸਟ ਰਾਹੀਂ ਇਹ ਸ਼ੇਅਰ ਕੀਤਾ ਕਿ 'ਸਨੋਅਮੈਨ' ਦਾ ਰੈਪ ਅੱਪ ਹੋ ਗਿਆ ਹੈ। ਇਸ ਫਿਲਮ ਦਾ ਸਾਰਾ ਸ਼ੂਟ ਕੈਨੇਡਾ ਵਿੱਚ ਹੋਇਆ ਹੈ। ਫਿਲਮ ਵਿੱਚ ਜੈਜ਼ੀ ਬੀ ਲੀਡ ਕਿਰਦਾਰ ਵਿੱਚ ਹਨ। ਦੋਵਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਸ਼ੂਟ ਦੇ ਰੈਪ ਅੱਪ ਦੀ ਜਾਣਕਾਰੀ ਦਿੱਤੀ ਹੈ।
ਪੰਜਾਬੀ ਫਿਲਮ ਇੰਡਸਟਰੀ ਦੀ ਬੈਸਟ ਤੇ ਮੋਸਟ ਪਾਪੂਲਰ ਗਿੱਪੀ ਤੇ ਰਾਣਾ ਰਣਬੀਰ ਦੀ ਜੋੜੀ ਇੱਕ ਵਾਰ ਫੇਰ ਕੁਝ ਵੱਡਾ ਤੇ ਅਲੱਗ ਕਰਨ ਵਾਲੀ ਹੈ। ਫਿਲਮ 'ਸਨੋਅਮੈਨ' ਨੂੰ ਰਾਣਾ ਰਣਬੀਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਪੰਜਾਬੀ ਫਿਲਮ ਦਾ ਇਹ ਟਾਈਟਲ ਕੁਝ ਅਲੱਗ ਤੇ ਨਵਾਂ ਲੱਗ ਰਿਹਾ ਹੈ। ਇਸ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜੋੜੀ ਹਿੱਟ ਹੀ ਆਪਣੇ ਅਲੱਗ ਕੰਮ ਕਰਕੇ ਹੋਈ।
ਇਸ ਫਿਲਮ ਦੇ ਲੀਡ ਕਿਰਦਾਰ ਦੀ ਗੱਲ ਕਰੀਏ ਤਾਂ ਗਿੱਪੀ ਤੇ ਜੈਜ਼ੀ ਤੋਂ ਇਲਾਵਾ ਇਸ ਫਿਲਮ ਵਿੱਚ ਨੀਰੂ ਬਾਜਵਾ ਵੀ ਦਿਖਾਈ ਦੇਵੇਗੀ। ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਅਮਨ ਖਟਕਰ ਪ੍ਰੋਡਿਊਸ ਕਰ ਰਹੇ ਹਨ। ਫਿਲਮ 'ਸਨੋਅਮੈਨ' ਸਾਲ 2021 ਵਿੱਚ ਹੀ ਨਜ਼ਰ ਆ ਸਕਦੀ ਹੈ। ਸ਼ੇਅਰ ਕੀਤੇ ਗਏ ਪੋਸਟਰ ਵਿੱਚ ਵੀ ਰਿਲੀਜ਼ਿੰਗ ਸਾਲ 2021 ਹੀ ਲਿਖਿਆ ਹੋਇਆ ਹੈ।
ਸੁਪਰਸਟਾਰ ਫਿਲਮਜ਼ ਬੈਨਰ ਹੇਠ ਆ ਰਹੀ ਇਸ ਫਿਲਮ ਵਿੱਚ ਗਿੱਪੀ ਤੇ ਨੀਰੂ ਬਾਜਵਾ ਦੀ ਜੋੜੀ ਹੋਵੇਗੀ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਫਿਲਮ 'ਪਾਣੀ 'ਚ ਮਧਾਣੀ' ਦਾ ਸ਼ੂਟ ਖਤਮ ਕੀਤਾ। ਇਸ ਫਿਲਮ ਨਾਲ ਇਸ ਜੋੜੀ ਨੇ ਤਕਰੀਬਨ 9 ਸਾਲ ਬਾਅਦ ਪਰਦੇ ਤੇ ਵਾਪਸੀ ਕੀਤੀ। ਆਖਰੀ ਵਾਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਫਿਲਮ 'ਜਿਨ੍ਹੇ ਮੇਰਾ ਦਿਲ ਲੁੱਟਿਆ' ਵਿੱਚ ਨਜ਼ਰ ਆਏ ਸੀ। ਇਸ ਜੋੜੀ ਨੂੰ ਹੁਣ ਪਰਦੇ 'ਤੇ ਦੇਖਣ ਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।