Carry On Jatta Sequel Announced: 'ਕੈਰੀ ਆਨ ਜੱਟਾ 3' ਇਸ ਸਾਲ ਦੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਫਿਲਮ ਹੈ। ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਵਾਲੀ ਹੈ। 'ਕੈਰੀ ਆਨ ਜੱਟਾ 3' ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਫਿਲਮ ਨੂੰ ਜਨਤਾ ਨੇ ਖੂਬ ਪਿਆਰ ਦਿੱਤਾ ਸੀ।


ਇਹ ਵੀ ਪੜ੍ਹੋ: ਕਾਦਰ ਖਾਨ ਨੇ ਜਦੋਂ ਅਮਿਤਾਭ ਬੱਚਨ ਨੂੰ ਨਹੀਂ ਕਿਹਾ 'ਸਰ ਜੀ', ਅਮਿਤਾਭ ਨੇ ਫਿਲਮ 'ਚੋਂ ਕਢਵਾ ਦਿੱਤਾ ਸੀ ਬਾਹਰ


ਇਸ ਤੋਂ ਬਾਅਦ ਹੁਣ 'ਕੈਰੀ ਆਨ ਜੱਟਾ' ਫਰੈਂਚਾਈਜ਼ੀ ਦੇ ਅਗਲੇ ਭਾਗ ਦਾ ਐਲਾਨ ਵੀ ਹੋ ਚੁੱਕਿਆ ਹੈ। ਦੱਸ ਦਈਏ ਕਿ ਇਸ ਵਾਰ ਫਿਲਮ ਦਾ ਨਾਮ 'ਕੈਰੀ ਆਨ ਜੱਟੀਏ' ਹੋਣ ਵਾਲਾ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੇ ਕਿ ਫਿਲਮ ਲੇਡੀਜ਼ ਸਪੈਸ਼ਲ ਹੋਣ ਵਾਲੀ ਹੈ, ਯਾਨਿ ਫਿਲਮ ਦੀ ਕਹਾਣੀ ਔਰਤਾਂ 'ਤੇ ਕੇਂਦਰਿਤ ਹੋਣ ਵਾਲੀ ਹੈ। 


ਇਸ ਵਾਰ ਫਿਲਮ ਦਾ ਬਜਟ ਵੱਡਾ ਰੱਖਿਆ ਗਿਆ ਹੈ ਅਤੇ ਦਿੱਗਜ ਸਟਾਰਜ਼ ਨੂੰ ਸਟਾਰਕਾਸਟ 'ਚ ਸ਼ਾਮਲ ਕੀਤਾ ਗਿਆ ਹੈ। ਫਿਲਮ ਦੇ ਮੂਹਰਤ ਸ਼ੂਟ 'ਚ ਪੂਰੀ ਸਟਾਰ ਕਾਸਟ ਸ਼ਾਮਲ ਹੋਈ, ਪਰ ਇਸ ਵਿੱਚ ਸੋਨਮ ਬਾਜਵਾ ਕਿਤੇ ਵੀ ਨਜ਼ਰ ਨਹੀਂ ਆਈ। ਜਿਸ ਨੂੰ ਦੇਖ ਕੇ ਲੋਕ ਇਹ ਕਿਆਸ ਲਗਾ ਰਹੇ ਹਨ ਕਿ ਸੋਨਮ ਬਾਜਵਾ ਇਸ ਫਿਲਮ ਦਾ ਹਿੱਸਾ ਨਹੀਂ ਹੋਵੇਗੀ। ਸੋਨਮ ਬਾਜਵਾ ਨੂੰ ਫਿਲਮ 'ਚ ਸਰਗੁਣ ਮਹਿਤਾ ਨੇ ਰਿਪਲੇਸ ਕਰ ਦਿੱਤਾ ਹੈ। ਜੀ ਹਾਂ, ਤਸਵੀਰਾਂ 'ਚ ਗਿੱਪੀ ਗਰੇਵਾਲ ਦੇ ਨਾਲ ਸਰਗੁਣ ਮਹਿਤਾ ਤੇ ਜੈਸਮੀਨ ਭਸੀਨ ਨਜ਼ਰ ਆ ਰਹੀਆਂ ਹਨ। 


ਇਸ ਦੇ ਨਾਲ ਨਾਲ ਫਿਲਮ 'ਚ ਇੱਕ ਹੋਰ ਖਾਸ ਸ਼ਖਸ ਦੀ ਵੀ ਐਂਟਰੀ ਹੋਈ ਹੈ। ਉਹ ਖਾਸ ਸ਼ਖਸ ਕੋਈ ਹੋਰ ਨਹੀਂ, ਬਲਕਿ ਸੁਨੀਲ ਗਰੋਵਰ ਹੈ। ਸੁਨੀਲ ਗਰੋਵਰ ਵੀ 'ਕੈਰੀ ਆਨ ਜੱਟਾ' ਦੇ ਅਗਲੇ ਭਾਗ ਵਿੱਚ ਨਜ਼ਰ ਆਉਣ ਵਾਲੇ ਹਨ। ਬਾਕੀ ਸੋਨਮ ਬਾਜਵਾ ਨੂੰ ਛੱਡ ਕੇ ਉਹੀ ਪੁਰਾਣੀ ਸਟਾਰ ਕਾਸਟ ਹੈ।  ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ' ਦਾ ਪਹਿਲਾ ਭਾਗ 2012 'ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਕੈਰੀ... ਦਾ ਦੂਜਾ ਭਾਗ 2018 'ਚ ਅਤੇ ਤੀਜਾ ਭਾਗ ਇਸੇ ਸਾਲ ਜੂਨ ਮਹੀਨੇ 'ਚ ਰਿਲੀਜ਼ ਹੋਇਆ ਸੀ।  


ਇਹ ਵੀ ਪੜ੍ਹੋ: ਡੇਟਿੰਗ ਐਪ 'ਤੇ ਕਈ ਵਾਰ ਰਿਜੈਕਟ ਹੋ ਚੁੱਕਿਆ ਹੈ ਕਰਨ ਜੌਹਰ, ਬਿਆਨ ਕੀਤਾ ਦਿਲ ਦਾ ਦਰਦ, ਕਿਹਾ- 'ਮੈ ਕਿਸੇ ਕੰਮ ਦਾ...'