ਚੰਡੀਗੜ੍ਹ: ਗਿੱਪੀ ਗਰੇਵਾਲ ਨੇ ਪ੍ਰਭ ਆਸਰਾ ਫਾਊਂਡੇਸ਼ਨ ਲਈ 'ਮਾਂ' ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ। ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਹੈ। ਸਫਲਤਾਪੂਰਵਕ ਰਿਲੀਜ਼ ਹੋਣ ਦੇ ਨਾਲ, ਨਿਰਮਾਤਾਵਾਂ ਨੇ ਫਿਲਮ ਦੀ ਸਕ੍ਰੀਨਿੰਗ ਕੀਤੀ ਜਿਸ ਵਿੱਚ ਪ੍ਰਭ ਆਸਰਾ ਫਾਊਂਡੇਸ਼ਨ ਦੇ ਨਿਵਾਸੀਆਂ ਨੂੰ ਫਿਲਮ ਵਿੱਚ ਦਰਸਾਈ ਗਈ ਮਾਂ ਦੀ ਸੁੰਦਰਤਾ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ। 'ਪ੍ਰਭ ਆਸਰਾ' ਬੇਸਹਾਰਾ ਮਾਨਸਿਕ/ਸਰੀਰਕ ਤੌਰ 'ਤੇ ਅਪਾਹਜ, ਅਨਾਥ ਤੇ ਲਾਪਤਾ ਬੇਸਹਾਰਾ ਲੋਕਾਂ ਲਈ ਸਾਂਝਾ ਘਰ ਹੈ। ਇੱਕ ਭਾਵੁਕ ਨੋਟ 'ਤੇ, ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ, "ਅੱਜ, ਇਸ ਫਿਲਮ ਨਾਲ ਪ੍ਰਭ ਆਸਰਾ ਦੇ ਨਿਵਾਸੀਆਂ ਨੂੰ ਛੂਹਿਆ ਦੇਖ ਕੇ ਬਹੁਤ ਭਾਵੁਕ ਹਾਂ ਕਿਉਂਕਿ ਪ੍ਰਭ ਆਸਰਾ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਨੇ ਸ਼ਾਇਦ ਕਦੇ ਆਪਣੀ ਮਾਂ ਨੂੰ ਵੀ ਨਹੀਂ ਦੇਖਿਆ ਹੋਵੇਗਾ। ਸਾਡੀ ਫਿਲਮ ਵਿੱਚ ਅਸੀਂ ਆਪਣਾ ਘਰ ਦਿਖਾਇਆ ਹੈ ਪਰ ਸਹੀ ਅਰਥਾਂ ਵਿੱਚ ਪ੍ਰਭ ਆਸਰਾ ਹੀ ਅਸਲੀ 'ਆਪਣਾ ਘਰ' ਹੈ। ਪ੍ਰਭ ਆਸਰਾ ਦੀ ਮੈਨੇਜਰ, ਰਜਿੰਦਰ ਕੌਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਇਹ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਕਿ ਇਸ ਫਿਲਮ ਨੇ ਇਹ ਮਹਿਸੂਸ ਕਰਵਾਇਆ ਹੈ ਕਿ ਮਾਂ ਸ਼ਬਦ ਦਾ ਅਰਥ ਹਰ ਬੱਚੇ ਲਈ ਦੁਨੀਆ ਹੈ ਤੇ ਇਹੀ ਗਿੱਪੀ ਗਰੇਵਾਲ ਨੇ ਇਸ ਫਿਲਮ ਵਿੱਚ ਦਰਸਾਇਆ ਹੈ। ਇਸ ਫਿਲਮ ਵਾਂਗ, ਮੈਂ ਚਾਹੁੰਦੀ ਹਾਂ ਕਿ ਹੋਰ 'ਅਪਨਾ ਘਰ' ਹੋਵੇ ਜੋ ਲੋੜਵੰਦਾਂ ਨੂੰ ਪਨਾਹ ਦੇ ਸਕੇ ਤੇ ਪਿਆਰ ਫੈਲਾ ਸਕੇ।" ਅਰਦਾਸ ਤੇ ਅਰਦਾਸ ਕਰਾਂ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਵੱਲੋਂ ਨਿਰਮਿਤ ਇਹ ਫਿਲਮ ਪੇਸ਼ ਕੀਤੀ; ਜਿਸਨੂੰ ਭਾਨਾ ਐਲ ਏ ਅਤੇ ਵਿਨੋਦ ਅਸਵਾਲ ਵੱਲੋਂ ਸਹਿ-ਪ੍ਰਡਿਊਸ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਰਾਣਾ ਰਣਬੀਰ ਵੱਲੋਂ ਲਿਖੀ ਗਈ ਹੈ। ਫਿਲਮ ਦੇ ਹਰ ਕਿਰਦਾਰ ਨੂੰ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਨੇ ਬਾਖੂਬੀ ਨਿਭਾਇਆ ਹੈ।
ਗਿੱਪੀ ਗਰੇਵਾਲ ਨੇ ਪ੍ਰਭ ਆਸਰਾ ਫਾਊਂਡੇਸ਼ਨ ਲਈ ਫਿਲਮ 'ਮਾਂ' ਦੀ ਵਿਸ਼ੇਸ਼ ਸਕ੍ਰੀਨਿੰਗ ਕਰਵਾਈ
abp sanjha | 12 May 2022 04:53 PM (IST)
ਗਿੱਪੀ ਗਰੇਵਾਲ ਨੇ ਪ੍ਰਭ ਆਸਰਾ ਫਾਊਂਡੇਸ਼ਨ ਲਈ 'ਮਾਂ' ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ। ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਹੈ।
Gippy Grewal