ਚੰਡੀਗੜ੍ਹ: ਅੱਜ ਵਿਸਾਖੀ ਦਾ ਤਿਓਹਾਰ ਪਹਿਲੀ ਵਾਰ ਲੋਕਾਂ ਨੇ ਆਪਣੇ ਘਰਾਂ ‘ਚ ਰਹੀ ਕੇ ਮਨਾਇਆ। ਇਸ ਦਾ ਕਾਰਨ ਹੈ ਕੋਰੋਨਾਵਾਇਰਸ ਦਾ ਕਹਿਰ। ਦੱਸ ਦਈਏ ਕਿ ਇੱਕ ਪਾਸੇ ਜਿੱਥੇ ਲੋਕਾਂ ਨੇ ਆਪਣੇ ਘਰਾਂ ‘ਚ ਰਹਿ ਕੇ ਅਰਦਾਸ ਕੀਤੀ ਉੱਥੇ ਹੀ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੇ ਵੀ ਅਰਦਾਸ ਕੀਤੀ।



ਜੀ ਹਾਂ, ਵਿਸਾਖੀ ਮੌਕੇ ਗਿੱਪੀ ਗਰੇਵਾਲ ਨੇ ਸਭ ਦੀ ਭਲਾਈ ਲਈ ਅਰਦਾਸ ਕੀਤੀ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਪੋਸਟ ਕੀਤੀ। ਇਸ ਤੋਂ ਇਲਾਵਾ ਸਿੰਗਰ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਸਾਖੀ ਮੌਕੇ ਇੱਕ ਵੀਡੀਓ ਕੀਤੀ ਪੇਸ਼ ਕੀਤੀ। ਇਸ ਵੀਡੀਓ ‘ਚ ਉਨ੍ਹਾਂ ਨੇ ਕਿਸਾਨਾਂ ਨੂੰ ਸਲਾਮ ਕੀਤਾ ਹੈ।