ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਐਲਬਮ 'Limited Edition' ਦੇ ਇੰਟਰੋ ਲਈ ਕੈਪਸੂਲ ਤਿਆਰ ਕੀਤਾ ਹੈ। ਗਿੱਪੀ ਗਰੇਵਾਲ ਨੇ ਇੰਟਰੋ ਲਈ ਫੈਨਜ਼ ਨੂੰ ਨਾਂ ਚੁਣਨ ਲਈ ਕਿਹਾ ਸੀ ਜਿਸ 'ਚ ਕੈਪਸੂਲ ਟਾਈਟਲ ਨੂੰ ਫਾਈਨਲ ਕੀਤਾ ਗਿਆ ਹੈ। 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਐਲਬਮ 'Limited Edition' ਦਾ ਇੰਟਰੋ ਗੀਤ ਕੈਪਸੂਲ ਰਿਲੀਜ਼ ਹੋ ਜਾਏਗਾ।
ਇਸ ਤੋਂ ਪਹਿਲਾ ਗਿੱਪੀ ਗਰੇਵਾਲ ਨੇ ਐਲਬਮ ਦੇ ਇੰਟਰੋ ਦੇ ਟਾਈਟਲ ਨੂੰ ਲੈ ਕੇ ਦਰਸ਼ਕਾਂ ਨਾਲ ਕੁਇਜ਼ ਖੇਡਿਆ ਸੀ। ਗਿੱਪੀ ਨੇ ਕੁਝ ਦਿਨ ਪਹਿਲਾ ਇੰਟਰੋ ਦੇ ਟਾਈਟਲ ਲਈ ਫੈਨਜ਼ ਨੂੰ 5 Option ਦਿੱਤੇ ਸੀ ਜਿਸ 'ਚ Manak Di Kali, Capsule, Koom Kalan, Yaari Da School, Jawab ਵਰਗੇ ਨਾਮ ਸ਼ਾਮਲ ਸੀ ਤੇ ਦਰਸ਼ਕਾਂ ਨੇ Manak Di Kali, Capsule, Koom Kalan ਨੂੰ ਟਾਈਟਲ ਲਈ ਚੁਣਿਆ ਸੀ।
ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਇਹ ਮੂਵ ਕਾਫੀ ਦਿਲਚਸਪ ਹੈ। ਪੰਜਾਬੀ ਇੰਡਸਟਰੀ 'ਚ ਇਹ ਗਾਇਕ ਤੇ ਅਦਾਕਾਰ ਆਪਣੀ ਪਲੈਨਿੰਗ ਲਈ ਕਾਫੀ ਜਾਣਿਆ ਜਾਂਦਾ ਹੈ। 'Limited Edition' ਨੂੰ ਵੀ ਗਿੱਪੀ ਵੱਖਰੇ-ਵੱਖਰੇ ਤਰੀਕੇ ਨਾਲ ਦਰਸ਼ਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਕੀ ਦਰਸ਼ਕਾਂ ਐਲਬਮ ਦੇ ਇੰਟਰੋ ਜੀਤ ਨੂੰ ਕਿਨ੍ਹਾ ਪਿਆਰ ਦਿੰਦੇ ਨੇ ਇਹ 9 ਅਗਸਤ ਨੂੰ ਪਤਾ ਚਲੇਗਾ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਐਲਬਮ ਦੇ ਇੰਟਰੋ ਦੇ ਟਾਈਟਲ ਨੂੰ ਲੈ ਕੇ ਦਰਸ਼ਕਾਂ ਨਾਲ ਕੁਇਜ਼ ਖੇਡਿਆ ਸੀ।
ਗਿੱਪੀ ਨੇ ਕੁਝ ਦਿਨ ਪਹਿਲਾ ਇੰਟਰੋ ਦੇ ਟਾਈਟਲ ਲਈ ਫੈਨਜ਼ ਨੂੰ 5 Option ਦਿੱਤੇ ਸੀ। ਇਸ 'ਚ Manak Di Kali, Capsule, Koom Kalan , Yaari Da School, Jawab ਵਰਗੇ ਨਾਮ ਸ਼ਾਮਲ ਸੀ। ਦਰਸ਼ਕਾਂ ਨੇ Manak Di Kali, Capsule, Koom Kalan ਨੂੰ ਟਾਈਟਲ ਲਈ ਚੁਣਿਆ ਸੀ। ਇਨ੍ਹਾਂ 'ਚੋਂ ਇੱਕ ਨਾਮ ਗਿੱਪੀ ਨੇ ਫਾਈਨਲ ਕਰ ਦਿੱਤਾ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/