ਗਿੱਪੀ ਗਰੇਵਾਲ ਬੇਟੇ ਗੁਰਬਾਜ਼ ਨਾਲ ਮਸਤੀ ਕਰਦੇ ਆਏ ਨਜ਼ਰ, ਦੇਖੋ ਮਜ਼ੇਦਾਰ ਵੀਡੀਓ
ਗਿੱਪੀ ਗਰੇਵਾਲ (Gippy Grewal) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਸਿੰਘ ਗਰੇਵਾਲ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:
Gippy Grewal With His Son Gurbaz Grewal: ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਟਾਰ ਗਿੱਪੀ ਗਰੇਵਾਲ ਉਨ੍ਹਾਂ ਸੈਲੇਬ੍ਰਿਟੀਜ਼ ਵਿੱਚੋਂ ਇੱਕ ਹਨ, ਜੋ ਸੋਸ਼ਲ ਮੀਡੀਆ `ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਹਰ ਦਿਨ ਆਪਣੇ ਨਾਲ ਜੁੜੀ ਛੋਟੀ ਵੱਡੀ ਅਪਡੇਟ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਉਨ੍ਹਾਂ ਦੇ ਫ਼ੈਨਜ਼ ਵੀ ੳੇੁਨ੍ਹਾਂ ਦੀ ਵੀਡੀਓਜ਼ ਤੇ ਪੋਸਟਾਂ ਨੂੰ ਖ਼ੂਬ ਪਿਆਰ ਦਿੰਦੇ ਹਨ।
ਹਾਲ ਹੀ `ਚ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਸਿੰਘ ਗਰੇਵਾਲ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:
View this post on Instagram
ਉਨ੍ਹਾਂ ਦੇ ਇਸ ਵੀਡੀਓ ਨੂੰ ਹੁਣ ਤੱਕ ਡੇਢ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ, ਜਦਕਿ ਉਨ੍ਹਾਂ ਦੀ ਇਸ ਪੋਸਟ `ਤੇ ਹਜ਼ਾਰਾਂ ਕਮੈਂਟਸ ਆ ਚੁੱਕੇ ਹਨ। ਫ਼ੈਨਜ਼ ਪਿਓ ਤੇ ਪੁੱਤਰ ਦੀ ਇਸ ਵੀਡੀਓ `ਤੇ ਖ਼ੂਬ ਪਿਆਰ ਲੁਟਾ ਰਹੇ ਹਨ। ਗਿੱਪੀ ਗਰੇਵਾਲ ਦੀ ਇਸ ਪੋਸਟ `ਤੇ ਹਜ਼ਾਰਾਂ ਕਮੈਂਟਸ ਆ ਚੁੱਕੇ ਹਨ। ਗਰੇਵਾਲ ਦੇ ਫ਼ੈਨਜ਼ ਨੰਨ੍ਹੇ ਗੁਰਬਾਜ਼ ਨੂੰ ਦੇਖ ਕੇ ਖੁਸ਼ ਹੋ ਰਹੇ ਹਨ।
16 ਸਕਿੰਟਾਂ ਦੇ ਇਸ ਵੀਡੀਓ `ਚ ਗੁਰਬਾਜ਼ ਬਿਜਲੀ ਦੇ ਸਵਿੱਚਾਂ ਨਾਲ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ। ਅਚਾਨਕ ਗਿੱਪੀ ਗਰੇਵਾਲ ਗੁਰਬਾਜ਼ ਦੇ ਪਿੱਛੇ ਆ ਖੜੇ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਜਾਦੂ। ਇਸ ਤੋਂ ਬਾਅਦ ਗੁਰਬਾਜ਼ ਵੀਡੀਓ `ਚੋਂ ਗ਼ਾਇਬ ਹੋ ਜਾਂਦਾ ਹੈ। ਗਰੇਵਾਲ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।