ਸਿੰਗਲ ਟਰੈਕ ਦੇ ਜ਼ਮਾਨੇ 'ਚ ਪੂਰੀ ਐਲਬਮ ਕਰਨਗੇ ਗਿੱਪੀ ਗਰੇਵਾਲ
ਏਬੀਪੀ ਸਾਂਝਾ | 24 Jun 2020 05:11 PM (IST)
ਹੁਣ ਗਿਪੀ ਗਰੇਵਾਲ ਪੇਸ਼ ਕਰਨਗੇ ਨਵੀਂ ਐਲਬਮ।ਯਾਨੀ ਕਿ ਇੱਕ ਗੀਤ ਨਹੀਂ ਬਲਕਿ ਗਿੱਪੀ ਗਰੇਵਾਲ ਸਿੱਧਾ ਗੀਤਾਂ ਦੀ ਲਾਡੀ ਪੇਸ਼ ਕਰਨਗੇ।
ਚੰਡੀਗੜ੍ਹ: ਦੇਸੀ ਰੋਕਸਟਾਰ ਗਿੱਪੀ ਗਰੇਵਾਲ ਨੇ ਲੌਕਾਡਾਊਨ ਦੌਰਾਨ ਕਈ ਪ੍ਰੋਜੇਕਟ ਪੇਸ਼ ਕੀਤੇ।ਕਈ ਗਾਇਕ ਇਕੱਠੇ ਕਰ ਕਿ ਗੀਤ ਰਿਲੀਜ਼ ਕੀਤਾ 'ਤੇ ਕਦੇ ਆਪਣੇ ਗੀਤਾਂ ਨੂੰ ਨਵਾਂ ਰੰਗ ਦੇ ਕਿ ਰਿਲੀਜ਼ ਕੀਤਾ ਪਰ ਹੁਣ ਗਿਪੀ ਗਰੇਵਾਲ ਪੇਸ਼ ਕਰਨਗੇ ਨਵੀਂ ਐਲਬਮ।ਯਾਨੀ ਕਿ ਇੱਕ ਗੀਤ ਨਹੀਂ ਬਲਕਿ ਗਿੱਪੀ ਗਰੇਵਾਲ ਸਿੱਧਾ ਗੀਤਾਂ ਦੀ ਲਾਡੀ ਪੇਸ਼ ਕਰਨਗੇ। ਗਿੱਪੀ ਦੀ ਐਲਬਮ ਦਾ ਨਾਮ ਹੈ 'ਦ ਮੇਨ ਮੈਨ' ਜਿਸਦਾ ਮਿਊਜ਼ਿਕ ਕੀਤਾ ਹੈ ਇਕਵਿੰਦਰ ਸਿੰਘ ਨੇ ਤੇ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਹੈ ਅੰਮ੍ਰਿਤ ਮਾਨ ਨੇ।ਅੰਮ੍ਰਿਤ ਮਾਨ ਦਾ ਨਾਮ ਜੁੜਦੇ ਹੀ ਹਥਿਆਰ ਦਾ ਨਾਮ ਨਾ ਆਵੇ ਇਹ ਕਿਵੇਂ ਹੋ ਸਕਦਾ ਹੈ। ਇਸੇ ਕਰਕੇ ਤਾਂ ਐਲਬਮ ਦੇ ਪੋਸਟਰ ਦੇ ਵਿੱਚ ਹੀ ਹਥਿਆਰ ਦਿੱਖ ਰਿਹਾ ਹੈ।ਯਾਨੀ ਕਿ ਇਸ ਐਲਬਮ ਦੇ ਗੀਤਾਂ ਦੇ ਵਿੱਚ ਹੁਣ ਅਸੀਂ ਵੱਡੇ ਧਮਾਕੇ ਦੀ ਉਮੀਦ ਕਰ ਸਕਦੇ ਹਾਂ।