Ravneet Grewal Gurbaaz Grewal: ਗਿੱਪੀ ਗਰੇਵਾਲ ਦਾ ਪਰਿਵਾਰ ਇੰਨੀਂ ਦਿਨੀਂ ਇੰਗਲੈਂਡ ਵਿੱਚ ਹੈ, ਜਿੱਥੇ ਲੰਡਨ ਵਿੱਚ ਗਿੱਪੀ ਗਰੇਵਾਲ 2023 `ਚ ਆਉਣ ਵਾਲੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਫ਼ਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਫ਼ੈਨਜ਼ ਦਾ ਦਿਲ ਖੁਸ਼ ਹੋ ਜਾਂਦਾ ਹੈ।
ਹੁਣ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਛੋਟੇ ਨਵਾਬ ਗੁਰਬਾਜ਼ ਗਰੇਵਾਲ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ਫ਼ੈਨਜ਼ ਦਾ ਖੂਬ ਦਿਲ ਜਿੱਤ ਰਹੀ ਹੈ। ਰਵਨੀਤ ਕੌਰ ਨੇ ਤਸਵੀਰ ਸ਼ੇਅਰ ਇਸ ਨੂੰ ਕੈਪਸ਼ਨ ਦਿਤੀ, "ਮੈਂ ਭਾਵੇਂ ਪਰਫ਼ੈਕਟ ਨਹੀਂ ਹਾਂ, ਪਰ ਜਦੋਂ ਮੈਂ ਤੈਨੂੰ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਜ਼ਿੰਦਗੀ `ਚ ਕੁੱਝ ਚੀਜ਼ਾਂ ਬਿਲਕੁਲ ਪਰਫ਼ੈਕਟ ਹਨ। ਉਹ ਤੂੰ ਹੈ ਗੁਰਬਾਜ਼ ਗਰੇਵਾਲ।" ਫ਼ੈਨਜ਼ ਮਾਂ-ਪੁੱਤਰ ਦੀ ਇਸ ਤਸਵੀਰ ਨੂੰ ਖੂਬ ਪਿਆਰ ਦੇ ਰਹੇ ਹਨ।
ਦੱਸ ਦਈਏ ਗਿੱਪੀ ਗਰੇਵਾਲ ਦਾ ਪੂਰਾ ਹੀ ਪਰਿਵਾਰ ਹਮੇਸ਼ਾ ਲਾਈਮਲਾਈਟ `ਚ ਰਹਿੰਦਾ ਹੈ । ਗਿੱਪੀ ਗਰੇਵਾਲ ਸਣੇ ਉਨ੍ਹਾਂ ਦੇ ਪਤਨੀ ਤੇ ਬੱਚਿਆਂ ਦੀ ਸੋਸ਼ਲ ਮੀਡੀਆ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ । ਖਾਸ ਕਰਕੇ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ । ਇਨ੍ਹਾਂ ਦੋਵਾਂ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।
ਇਹ ਵੀ ਪੜ੍ਹੋ: ਬੱਬੂ ਮਾਨ ਫ਼ਿਰ ਉੱਤਰੇ ਕਿਸਾਨਾਂ ਦੇ ਸਮਰਥਨ `ਚ, ਕਿਹਾ- ਇੱਕ ਦਿੱਲੀ ਬੇਈਮਾਨ, ਉੱਤੋਂ ਰੱਬ ਕਹਿਰਵਾਨ