Gippy Grewal New Film: ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਸਿਨੇਮਾਘਰਾਂ `ਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ `ਚ ਇਸ ਫ਼ਿਲਮ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਆਖ਼ਰ ਕ੍ਰੇਜ਼ ਹੋਵੇ ਵੀ ਕਿਉਂ ਨਾ? ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਅੱਜ ਫ਼ਿਲਮ ਦਾ ਪਹਿਲਾ ਦਿਨ ਹੈ। ਪੰਜਾਬ `ਚ ਫ਼ਿਲਮ ਦੇ ਸਾਰੇ ਸ਼ੋਅ ਹਾਊਸ ਫੁੱਲ ਚੱਲ ਰਹੇ ਹਨ।
ਇਸ ਫ਼ਿਲਮ ਨੂੰ ਲੈਕੇ ਗਿੱਪੀ ਗਰੇਵਾਲ ਵੀ ਕਾਫ਼ੀ ਐਕਸਾਇਟੇਡ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਕਰ ਸਾਰਿਆਂ ਨੂੰ ਯਾਰ ਮੇਰਾ ਤਿਤਲੀਆਂ ਵਰਗਾ ਦੇਖਣ ਲਈ ਕਿਹਾ। ਦੇਖੋ ਵੀਡੀਓ:
ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਇੱਕ ਹੋਰ ਪੋਸਟ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਫ਼ਿਲਮ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ। ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਥੈਂਕ ਯੂ ਪੰਜਾਬ ਵਾਲਿਓ। ਸ਼ੋਅ ਹਾਊਸ ਫੁੱਲ ਚੱਲ ਰਹੇ ਯਾਰ ਮੇਰਾ ਤਿਤਲੀਆਂ ਵਰਗਾ ਦੇ। ਲਵ ਯੂ ਆਲ, ਇਸੇ ਤਰ੍ਹਾਂ ਪਿਆਰ ਦਿੰਦੇ ਰਹੋ।"
ਕਾਬਿਲੇਗ਼ੌਰ ਹੈ ਕਿ ਫ਼ਿਲਮ ਦਾ ਟਰੇਲਰ ਪਹਿਲਾਂ ਹੀ ਜ਼ਬਰਦਸਤ ਹਿੱਟ ਹੋ ਚੁੱਕਿਆ ਸੀ। ਇਸ ਫ਼ਿਲਮ ਦੇ ਟਰੇਲਰ ਨੂੰ 38 ਮਿਲੀਅਨ ਯਾਨਿ 3 ਕਰੋੜ 80 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਫ਼ਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ।