ਅਮੈਲੀਆ ਪੰਜਾਬੀ ਦੀ ਰਿਪੋਰਟ


Gobinda Sardar Success Story: ਗੋਬਿੰਦਾ ਸਰਦਾਰ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੰਜਾਬ ਦਾ ਸੋਸ਼ਲ ਮੀਡੀਆ ਸਟਾਰ ਬਣ ਚੁੱਕਿਆ ਹੈ। ਉਸ ਦੀ ਵੀਡੀਓਜ਼ ਮਿੰਟਾਂ 'ਚ ਵਾਇਰਲ ਹੋ ਜਾਂਦੀਆਂ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਗੋਬਿੰਦਾ ਸਰਦਾਰ ਨੇ ਇਹ ਮੁਕਾਮ ਹਾਸਲ ਕਰਨ ਲਈ ਬਹੁਤ ਮੇਹਨਤ ਕੀਤੀ ਹੈ। ਅੱਜ ਅਸੀਂ ਤੁਹਾਨੂੰ ਉਸ ਦੇ ਸੰਘਰਸ਼ ਤੋਂ ਲੈਕੇ ਕਾਮਯਾਬੀ ਤੱਕ ਦੀ ਕਹਾਣੀ ਨਾਲ ਰੂ-ਬ-ਰੂ ਕਰਾਵਾਂਗੇ। 


ਇਹ ਵੀ ਪੜ੍ਹੋ: ਸੌਤੇਲੇ ਭਰਾ ਸੰਨੀ ਦਿਓਲ ਦੀ 'ਗਦਰ 2' ਨੂੰ ਰੱਜ ਕੇ ਪ੍ਰਮੋਟ ਕਰ ਰਹੀ ਈਸ਼ਾ ਦਿਓਲ, ਟਰੇਲਰ ਸ਼ੇਅਰ ਕਰ ਕਹੀ ਇਹ ਗੱਲ


ਗੋਬਿੰਦਾ ਸਰਦਾਰ ਨੇ ਹਾਲ ਹੀ 'ਚ ਸਮਾਜ ਸੇਵੀ ਅਨਮੋਲ ਕਵਾਤਰਾ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਸ ਨੇ ਗਰੀਬ ਜ਼ਰੂਰਤਮੰਦ ਮਰੀਜ਼ਾਂ ਦੀ ਕਾਫੀ ਮਦਦ ਕੀਤੀ। ਇਸ ਤੋਂ ਇਲਾਵਾ ਉਹ ਅਨਮੋਲ ਦੇ ਪੌਡਕਾਸਟ ਦਾ ਵੀ ਹਿੱਸਾ ਬਣਿਆ। ਇੱਥੇ ਉਸ ਨੇ ਆਪਣੀ ਜ਼ਿੰਦਗੀ ਬਾਰੇ ਕਈ ਅਜਿਹੀਆਂ ਗੱਲਾਂ ਦੱਸੀਆਂ ਜਿਸ ਨੂੰ ਸੁਣ ਕੇ ਤੁਸੀਂ ਵੀ ਪ੍ਰੇਰਿਤ ਮਹਿਸੂਸ ਕਰੋਗੇ।


ਕੈਂਸਰ ਨਾਲ ਹੋਈ ਪਿਤਾ ਦੀ ਮੌਤ
ਗੋਬਿੰਦਾ ਸਰਦਾਰ ਨੇ ਕਾਫੀ ਗਰੀਬੀ ਦੇਖੀ ਹੈ। ਉਹ ਜਦੋਂ ਬੀ ਕੌਮ ਦੀ ਪੜ੍ਹਾਈ ਕਰ ਰਿਹਾ ਸੀ, ਤਾਂ ਉਸ ਦੇ ਪਿਤਾ ਨੂੰ ਕੈਂਸਰ ਬਾਰੇ ਪਤਾ ਲੱਗਿਆ ਸੀ। ਪਰਿਵਾਰ ਕੋਲ ਇਲਾਜ ਲਈ ਵੀ ਜ਼ਿਆਦਾ ਪੈਸੇ ਨਹੀਂ ਸੀ। ਇਸ ਕਰਕੇ ਗੋਬਿੰਦਾ ਸਰਦਾਰ ਨੂੰ ਕੰਮ ਕਰਨ ਦੀ ਲੋੜ ਸੀ, ਪਰ ਨਾਲ ਨਾਲ ਹੀ ਉਹ ਪੜ੍ਹਾਈ ਵੀ ਜਾਰੀ ਰੱਖਣਾ ਚਾਹੁੰਦਾ ਸੀ। ਇਸ ਲਈ ਉਸ ਨੇ ਹਲਕੇ-ਫੁਲਕੇ ਵੀਡੀਓ ਬਣਾਉਣੇ ਸ਼ੁਰੂ ਕੀਤੇ। ਗੋਬਿੰਦਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਦੇਖੋ ਵੀਡੀਓ:









ਕਦੇ 250 ਰੁਪਏ ਦਿਹਾੜੀ ਸੀ, ਅੱਜ ਇੱਕ ਦਿਨ ਦੀ ਕਮਾਈ 25 ਹਜ਼ਾਰ
ਜਦੋਂ ਗੋਬਿੰਦਾ ਸਰਦਾਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਤਾਂ ਉਸ ਸਮੇਂ ਉਹ ਬਹੁਤ ਗਰੀਬ ਸੀ। ਉਸ ਦੀਆਂ ਵੀਡੀਓਜ਼ ਹਾਲੇ ਚੱਲਣ ਹੀ ਲੱਗੀਆਂ ਸੀ। ਉਹ ਪ੍ਰਮੋਸ਼ਨ ਕਰਨ ਦੇ ਵੀ ਪੈਸੇ ਲੈਂਦਾ ਸੀ। ਇਸ ਦਰਮਿਆਨ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਸੀ ਕਿ ਉਸ ਤੋਂ ਕੌਣ ਪ੍ਰਮੋਸ਼ਨ ਕਰਾਵੇਗਾ। ਦੱਸ ਦਈਏ ਕਿ ਗੋਬਿੰਦਾ ਸਰਦਾਰ ਇੱਕ ਮਹੀਨੇ 'ਚ 7000 ਰੁਪਏ ਕਮਾਉਂਦਾ ਸੀ। ਅੱਜ ਉਸ ਦੀ ਇੱਕ ਦਿਨ ਦੀ ਕਮਾਈ 25 ਹਜ਼ਾਰ ਰੁਪਏ ਹੈ। ਦੇਖੋ ਇਹ ਵੀਡੀਓ:






ਸੋਸ਼ਲ ਮੀਡੀਆ ਨੇ ਬਣਾਇਆ ਅਮੀਰ
ਗੋਬਿੰਦਾ ਸਰਦਾਰ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਸੋਸ਼ਲ ਮੀਡੀਆ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਵੀ ਇਸ ਤੋਂ ਕਮਾਈ ਕਰ ਸਕਦਾ ਹੈ। ਅੱਜ ਗੋਬਿੰਦਾ ਸਰਦਾਰ ਇੱਕ ਦਿਨ 'ਚ 25 ਹਜ਼ਾਰ ਰੁਪਏ ਕਮਾ ਰਿਹਾ ਹੈ। ਉਸ ਦੀ ਇੱਕ ਮਹੀਨੇ ਦੀ ਕਮਾਈ ਸਾਢੇ 7 ਲੱਖ ਦੇ ਕਰੀਬ ਬਣਦੀ ਹੈ, ਜਦਕਿ ਇੱਕ ਸਾਲ ਦੀ ਕਮਾਈ 90 ਲੱਖ ਬਣਦੀ ਹੈ।


ਕਾਬਿਲੇਗ਼ੌਰ ਹੈ ਕਿ ਗੋਬਿੰਦਾ ਸਰਦਾਰ ਸੋਸ਼ਲ ਮੀਡੀਆ ਸਨਸਨੀ ਬਣ ਕੇ ਉੱਭਰਿਆ ਹੈ। ਉਹ ਫਿਲਮਾਂ ਦੇ ਸੀਨਜ਼ ਨੂੰ ਰੀਕ੍ਰਿਏਟ ਕਰਦਾ ਹੈ। ਸ਼ੌਰਟ ਸਟੋਰੀਜ਼ ਵੀਡੀਓਜ਼ ਵੀ ਸ਼ੇਅਰ ਕਰਦਾ ਹੈ। ਉਸ ਦੀਆਂ ਵੀਡੀਓਜ਼ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ 'ਤੇ 1 ਲੱਖ 81 ਹਜ਼ਾਰ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲਾਂ ਖਿਲਾਫ ਦੋਸ਼ ਤੈਅ ਹੋਣ 'ਤੇ ਬੋਲੇ ਪਿਤਾ ਬਲਕੌਰ ਸਿੰਘ, 'ਉਮੀਦ ਹੈ ਇਨਸਾਫ ਦੀ ਜਿੱਤ ਹੋਵੇਗੀ'