ਮੁੰਬਈ: ਸੁਪਰਸਟਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਫ਼ਿਲਮ 'ਗੁੱਡ ਨਿਜ਼' ਦੀ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਹੋਈ। ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਸ਼ਾਨਦਾਰ ਹੁੰਗਾਰਾ ਮਿਲਿਆ, ਅਜਿਹੇ 'ਚ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਹ ਕਾਮੇਡੀ ਫ਼ਿਲਮ ਆਈਵੀਐਫ ਦੇ ਮੁੱਦੇ 'ਤੇ ਬਣੀ ਹੈ।


ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ 'ਗੁੱਡ ਨਿਜ਼' ਨੇ ਬਾਕਸ ਆਫਿਸ 'ਤੇ 17.56 ਕਰੋੜ ਦੀ ਕਮਾਈ ਕਰਕੇ ਖਾਤਾ ਖੋਲ੍ਹਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵੀਕੈਂਡ ਅਤੇ ਨਵੇਂ ਸਾਲ ਦੇ ਮੌਕੇ ਫ਼ਿਲਮ ਆਪਣੀ ਕਮਾਈ 'ਚ ਭਾਰੀ ਉਛਾਲ ਕਰ ਸਕਦੀ ਹੈ।

ਫ਼ਿਲਮ 'ਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੇ ਨਾਲ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਲੀਡ ਰੋਲ ਵਿੱਚ ਹਨ। ਫ਼ਿਲਮ ਦੇ ਚਾਰੇ ਸਿਤਾਰਿਆਂ ਨੇ ਇਸ ਦਾ ਜ਼ਬਰਦਸਤ ਪ੍ਰਚਾਰ ਕੀਤਾ ਗਿਆ। ਓਪਨਿੰਗ ਕਲੈਕਸ਼ਨ ਨੂੰ ਵੇਖਣ ਤੋਂ ਬਾਅਦ ਇਹ ਸਾਫ਼ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾ ਹਾਲ ਵੱਲ ਖਿੱਚਣ 'ਚ ਕਾਮਯਾਬ ਰਹੀ ਹੈ



ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਨੂੰ 3100 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ। ਇਸ ਮੁਤਾਬਕ ਫ਼ਿਲਮ ਦੇ ਕਲੈਕਸ਼ਨ ਬਹੁਤ ਵਧੀਆ ਹਨ। ਫ਼ਿਲਮ ਦੀ ਯੂਨੀਕ ਕਹਾਣੀ ਨਾਲ ਦਰਸ਼ਕਾਂ ਨੂੰ ਫ਼ਿਲਮ 'ਚ ਅਕਸ਼ੈ-ਕਰੀਨਾ ਅਤੇ ਦਿਲਜੀਤ-ਕਿਆਰਾ ਦੇ ਪਰਫਾਰਮੈਂਸ ਨੂੰ ਵੀ ਕਾਫੀ ਪਸੰਦ ਕੀਤਾ ਹੈ।