PK Rosy Birth Anniversary: ​​ਮਲਿਆਲਮ ਸਿਨੇਮਾ ਦੀ ਪਹਿਲੀ ਮਹਿਲਾ ਅਭਿਨੇਤਰੀ ਪੀਕੇ ਰੋਜ਼ੀ ਦਾ ਅੱਜ 120ਵਾਂ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਗੂਗਲ ਨੇ ਮਰਹੂਮ ਅਦਾਕਾਰਾ ਦੇ ਸਨਮਾਨ 'ਚ ਅੱਜ ਦਾ ਡੂਡਲ ਬਣਾਇਆ ਹੈ। ਅੱਜ ਦੇ ਦਿਨ 1903 ਵਿੱਚ, ਰੋਜ਼ੀ ਦਾ ਜਨਮ ਤਿਰੂਵਨੰਤਪੁਰਮ ਵਿੱਚ ਹੋਇਆ ਸੀ, ਜੋ ਉਸ ਸਮੇਂ ਤ੍ਰਿਵੇਂਦਰਮ ਵਜੋਂ ਜਾਣਿਆ ਜਾਂਦਾ ਸੀ। ਰੋਜ਼ੀ ਛੋਟੀ ਉਮਰ ਵਿੱਚ ਹੀ ਅਦਾਕਾਰੀ ਵੱਲ ਆਕਰਸ਼ਿਤ ਹੋ ਗਈ ਸੀ। ਅਦਾਕਾਰਾ ਦੀ ਕਹਾਣੀ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।


ਇਹ ਵੀ ਪੜ੍ਹੋ: ਹਿਮਾਂਸ਼ੀ ਖੁਰਾਣਾ ਜਲਦ ਕਰਾਉਣ ਜਾ ਰਹੀ ਵਿਆਹ? ਸਿਧਾਰਥ-ਕਿਆਰਾ ਦੀ ਫੋਟੋ ਸ਼ੇਅਰ ਕਰ ਦਿੱਤਾ ਹਿੰਟ


ਬਚਪਨ ਤੋਂ ਸੀ ਐਕਟਿੰਗ ਦਾ ਸ਼ੌਕ
ਪੀਕੇ ਰੋਜ਼ੀ 1928 ਵਿੱਚ ਇੱਕ ਚੁੱਪ ਮਲਿਆਲਮ ਫਿਲਮ 'ਵਿਗਾਥਾਕੁਮਾਰਨ' ਵਿੱਚ ਅਦਾਕਾਰਾ ਨੇ ਮੁੱਖ ਕਿਰਦਾਰ ਨਿਭਾਇਆ ਸੀ। ਪੀਕੇ ਰੋਜ਼ੀ ਨੇ ਉਦੋਂ ਐਕਟਿੰਗ ਸ਼ੁਰੂ ਕੀਤੀ, ਜਦੋਂ ਇਸ ਪੇਸ਼ੇ ਨੂੰ ਲੋਕਾਂ ਦਾ ਨਜ਼ਰੀਆ ਚੰਗਾ ਨਹੀਂ ਸੀ। ਖਾਸ ਕਰਕੇ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਜਦੋਂ ਅਭਿਨੇਤਰੀ ਦੀ ਫਿਲਮ ਰਿਲੀਜ਼ ਹੋਈ ਸੀ ਤਾਂ ਕਥਿਤ ਤੌਰ 'ਤੇ ਉਸ ਦੇ ਘਰ ਨੂੰ ਸਾੜ ਦਿੱਤਾ ਗਿਆ ਸੀ। ਘਰ ਜਲਾਉਣ ਦੀ ਵਜ੍ਹਾ ਸਿਰਫ ਇਹ ਸੀ ਕਿ ਰੋਜ਼ੀ ਨੇ ਦਲਿਤ ਹੋ ਕੇ ਫਿਲਮ 'ਚ ਉੱਚ ਜਾਤੀ ਦੀ ਮਹਿਲਾ ਦਾ ਕਿਰਦਾਰ ਨਿਭਾਇਆ ਸੀ। ਘਰ ਨੂੰ ਅੱਗ ਲੱਗਣ ਤੋਂ ਬਾਅਦ ਉਹ ਉਥੋਂ ਭੱਜ ਗਈ ਅਤੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਟਰੱਕ ਵਿੱਚ ਲੁਕ ਗਈ।









ਟਰੱਕ ਡਰਾਈਵਰ ਨਾਲ ਹੋਇਆ ਵਿਆਹ
ਖੁਦ ਨੂੰ ਬਚਾਉਂਦੇ ਹੋਏ ਅਦਾਕਾਰਾ ਤਾਮਿਲਨਾਡੂ ਪਹੁੰਚ ਗਈ। ਪੀਕੇ ਰੋਜ਼ੀ ਦੀ ਜ਼ਿੰਦਗੀ ਦਾ ਇੱਕ ਵੱਖਰਾ ਅਧਿਆਏ ਇੱਥੋਂ ਸ਼ੁਰੂ ਹੋਇਆ ਸੀ। ਟਰੱਕ ਡਰਾਈਵਰ ਕੇਸ਼ਵਨ ਪਿੱਲਈ ਨੇ ਰੋਜ਼ੀ ਨਾਲ ਵਿਆਹ ਕੀਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਗੁਮਨਾਮੀ ਦੇ ਹਨੇਰੇ ਵਿੱਚ ਬਤੀਤ ਕੀਤੀ। ਅੱਜ ਗੂਗਲ 'ਤੇ ਵੀ ਪੀਕੇ ਰੋਜ਼ੀ ਦੀ ਇਕ ਵੀ ਤਸਵੀਰ ਨਹੀਂ ਦਿਖਾਈ ਦੇਵੇਗੀ। ਕੁਝ ਧੁੰਦਲੀਆਂ ਇੱਕ-ਦੋ ਤਸਵੀਰਾਂ ਨੂੰ ਛੱਡ ਕੇ, ਗੂਗਲ ਕੋਲ ਵੀ ਉਨ੍ਹਾਂ ਦੀ ਕੋਈ ਅਜਿਹੀ ਫੋਟੋ-ਵੀਡੀਓ ਨਹੀਂ ਹੈ, ਜੋ ਇਸ ਅਦਾਕਾਰਾ ਦੀ ਯਾਦ ਨੂੰ ਤਾਜ਼ਾ ਕਰ ਸਕੇ।


ਅਦਾਕਾਰੀ ਦਾ ਜਨੂੰਨ ਭਾਵੇਂ ਪੀਕੇ ਰੋਜ਼ੀ ਨੂੰ ਸਿਨੇਮਾ ਵੱਲ ਲੈ ਆਇਆ ਹੋਵੇ ਪਰ ਸਮਾਜ ਨੇ ਉਸ ਸਮੇਂ ਉਸ ਨੂੰ ਅਭਿਨੇਤਰੀ ਵਜੋਂ ਸਵੀਕਾਰ ਨਹੀਂ ਕੀਤਾ। ਹਾਲਾਂਕਿ ਅੱਜ ਵੀ ਜੇਕਰ ਮਲਿਆਲਮ ਸਿਨੇਮਾ ਦੀ ਪਹਿਲੀ ਮਹਿਲਾ ਅਭਿਨੇਤਰੀ ਦੀ ਗੱਲ ਕਰੀਏ ਤਾਂ ਲੋਕ ਇਸ ਅਭਿਨੇਤਰੀ ਨੂੰ ਹੀ ਯਾਦ ਕਰਦੇ ਹਨ।


ਇਹ ਵੀ ਪੜ੍ਹੋ: ਉਰਫੀ ਜਾਵੇਦ ਦਾ ਇਸਲਾਮ 'ਤੇ ਵੱਡਾ ਬਿਆਨ, ਬੁਰੀ ਤਰ੍ਹਾਂ ਟਰੋਲ ਹੋਣ 'ਤੇ ਕਿਹਾ- ਮੈਂ ਨਾਸਤਿਕ ਹਾਂ