Gurdas Maan Gal Sunoh Punjabi Dosto: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਤੇ ਭਾਵੇਂ ਪੰਜਾਬੀਆਂ ਨੇ ਮਾਨ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ, ਪਰ ਪੰਜਾਬੀ ਇੰਡਸਟਰੀ ਗੁਰਦਾਸ ਮਾਨ ਦਾ ਫੁੱਲ ਸਪੋਰਟ ਕਰਦੀ ਨਜ਼ਰ ਆ ਰਹੀ ਹੈ। ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਇਸ ਬਾਰੇ ਪੋਸਟਾਂ ਸ਼ੇਅਰ ਕੀਤੀਆਂ ਹਨ। ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਮਾਨ ਦਾ ਹੌਸਲਾ ਵਧਾਇਆ ਹੈ।


ਗਿੱਪੀ ਗਰੇਵਾਲ ਨੇ ਕੀਤਾ ਟਵੀਟ
ਗਿੱਪੀ ਗਰੇਵਾਲ ਨੂੰ ਗੁਰਦਾਸ ਮਾਨ ਦਾ ਨਵਾਂ ਗੀਤ ਪਸੰਦ ਆਇਆ। ਉਨ੍ਹਾਂ ਨੇ ਟਵਿੱਟਰ ਤੇ ਮਾਨ ਦੀ ਪੋਸਟ ਨੂੰ ਰੀਟਵੀਟ ਕੀਤਾ। ਇਸ ਦੇ ਨਾਲ ਗਰੇਵਾਲ ਨੇ ਕੈਪਸ਼ਨ `ਚ ਲਿਖਿਆ, "ਜੁੱਗ ਜੁੱਗ ਜੀਵੇ ਮਾਨਾ, ਮਾਣ ਪੰਜਾਬੀ ਬੋਲੀ ਦਾ, ਬਾਬਾ ਜੀ।"






ਕੌਰ ਬੀ ਨੇ ਕੀਤਾ ਟਵੀਟ
ਪੰਜਾਬੀ ਸਿੰਗਰ ਕੌਰ ਬੀ ਨੇ ਟਵੀਟ ਕਰਕੇ ਗੁਰਦਾਸ ਮਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, "ਮਾਣ ਪੰਜਾਬੀ ਦਾ।"






ਦਿਲਜੀਤ ਦੋਸਾਂਝ
ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਟਵਿੱਟਰ ਤੇ ਗੁਰਦਾਸ ਮਾਨ ਦੇ ਗੀਤ ਨੂੰ ਸ਼ੇਅਰ ਕਰ ਲਿਖਿਆ, "ਗੁਰਦਾਸ ਮਾਨ ਮਾਣ ਪੰਜਾਬੀ ਬੋਲੀ ਦਾ।"






ਇੰਦਰਜੀਤ ਨਿੱਕੂ
ਇੰਦਰਜੀਤ ਨਿੱਕੂ ਨੇ ਗੁਰਦਾਸ ਮਾਨ ਲਈ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ।




ਨੀਰੂ ਬਾਜਵਾ
ਨੀਰੂ ਬਾਜਵਾ ਨੇ ਗੁਰਦਾਸ ਮਾਨ ਦੀ ਤਸਵੀਰ ਨਾਲ ਉਨ੍ਹਾਂ ਦਾ ਗੀਤ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ।




ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` 7 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਯੂਟਿਊਬ ਤੇ ਮਿਊਜ਼ਿਕ ਲਈ 6ਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 1.1 ਮਿਲੀਅਨ ਯਾਨਿ 11 ਲੱਖ ਲੋਕ ਦੇਖ ਚੁੱਕੇ ਹਨ। ਇਸ ਗੀਤ ਰਾਹੀਂ ਮਾਨ ਨੇ ਪੰਜਾਬੀਆਂ `ਤੇ ਆਪਣੀ ਭੜਾਸ ਕੱਢੀ ਹੈ।