Gurdas Maan Chinta Na Kar: ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਹਨ। ਦਰਅਸਲ, ਹਾਲ ਹੀ ਗੁਰਦਾਸ ਮਾਨ ਦਾ ਗਾਣਾ 'ਚਿੰਤਾ ਨਾ ਕਰ' ਰਿਲੀਜ਼ ਹੋਇਆ ਹੈ, ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗਾਣੇ ਦਾ ਮਿਊਜ਼ਿਕ ਸ਼ਾਨਦਾਰ ਹੈ, ਪਰ ਇਸ ਗੀਤ ਦੇ ਬੋਲ ਸਿੱਧਾ ਦਿਲ ਵਿੱਚ ਉੱਤਰ ਜਾਂਦੇ ਹਨ। ਇਸ ਦੇ ਨਾਲ ਨਾਲ ਕੁੱਝ ਹੋਰ ਵੀ ਕਾਰਨ ਹੈ, ਜਿਸ ਕਰਕੇ ਗੁਰਦਾਸ ਮਾਨ ਖੂਬ ਸੁਰਖੀਆਂ ਬਟੋਰ ਰਹੇ ਹਨ।


ਇਹ ਵੀ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਜ਼ੈਨਬ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ, ਐਕਟਰ ਦੀ ਮਾਂ ਨੇ ਕਰਵਾਈ ਹੈ FIR


ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਨੰਨ੍ਹੀ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ। ਇਹ ਬੱਚੀ ਗੁਰਦਾਸ ਮਾਨ ਦੇ ਗਾਣੇ 'ਚ ਵੀ ਨਜ਼ਰ ਆਈ ਸੀ। ਇਹ ਬੱਚੀ ਦੀ ਹੁਣ ਕਾਫੀ ਚਰਚਾ ਹੋ ਰਹੀ ਹੈ । ਉਸ ਦਾ ਮਾਸੂਮੀਅਤ ਭਰਿਆ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਇਹ ਵੀਡੀਓ 'ਚਿੰਤਾ ਨਾ ਕਰ' ਗਾਣੇ ਦੀ ਸ਼ੂਟਿੰਗ ਦੇ ਸਮੇਂ ਦਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬੱਚੀ ਦੀ ਮਾਸੂਮੀਅਤ ਨੇ ਸਭ ਦਾ ਦਿਲ ਜਿੱਤ ਲਿਆ ਹੈ । ਗੁਰਦਾਸ ਮਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਆ, 'ਗੁੱਤ ਕਰਨੀ ਕਿਸ ਕਿਸ ਨੂੰ ਆਉਂਦੀ ਹੈ, ਚਿੰਤਾ ਨਾ ਕਰ ਗਾਣੇ 'ਚ ਮੇਰੀ ਸਭ ਤੋਂ ਟੈਲੇਂਟਡ ਕੋ ਐਕਟਰ ।' ਦੇਖੋ ਇਹ ਵੀਡੀਓ :









ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਦੇ ਹਾਲ ਹੀ 'ਚ ਗਾਣੇ 'ਗੱਲ ਸੁਣੋ ਪੰਜਾਬੀ ਦੋਸਤੋ' ਤੇ 'ਚਿੰਤਾ ਨਾ ਕਰ' ਰਿਲੀਜ਼ ਹੋਏ ਸੀ । ਇਹ ਦੋਵੇਂ ਹੀ ਗਾਣੇ ਦਰਸ਼ਕਾਂ ਨੂੰ ਖੂਬ ਪਸੰਦ ਆਏ ਹਨ । 


ਇਹ ਵੀ ਪੜ੍ਹੋ: ਅੰਮ੍ਰਿਤ ਮਾਨ ਨੇ ਲੈਜੇਂਡ ਕ੍ਰਿਕੇਟਰ ਸੁਨੀਲ ਗਵਾਸਕਰ ਨਾਲ ਕੀਤੀ ਮੁਲਾਕਾਤ, ਕੈਪਸ਼ਨ 'ਚ ਲਿਖੀ ਇਹ ਗੱਲ