ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਬਹੁਤ ਹੀ ਪਿਆਰੀ ਜੋੜੀ ਆਪਣੀ ਅਗਲੀ ਫ਼ਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਲਈ ਦੁਬਾਰਾ ਇਕੱਠੇ ਹੋਣ ਲਈ ਤਿਆਰ ਹਨ। ਵੈਲੇਨਟਾਈਨ ਵੀਕ ਦੀ ਸ਼ੁਰੂਆਤ 'ਤੇ ਇਹ ਜੋੜੀ ਆਪਣੇ ਫੈਨਸ ਲਈ ਫ਼ਿਲਮ ਦਾ ਟੀਜ਼ਰ ਲੈ ਕੇ ਆਈ ਹੈ।


ਜਦੋਂ ਫ਼ਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਦਾ ਐਲਾਨ ਕੀਤਾ ਗਿਆ ਸੀ, ਉਦੋਂ ਤੋਂ ਹੀ ਫ਼ਿਲਮ ਦਾ ਕਾਫੀ ਬੋਲ ਬਾਲਾ ਹੈ। ਇਸ ਨੂੰ ਨਵੇਂ-ਯੁੱਗ ਦੇ ਰੋਮਾਂਟਿਕ ਕਾਮੇਡੀ ਵਜੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਰੁਪਿੰਦਰ ਇੰਦਰਜੀਤ ਵੱਲੋਂ ਲਿਖੀ ਤੇ ਨਿਰਦੇਸ਼ਿਤ ਕਹਾਣੀ, ਇੱਕ ਕੈਨੇਡੀਅਨ ਯੂਟਿਊਬਰ ਦੇ ਦੁਆਲੇ ਘੁੰਮਦੀ ਹੈ ਜੋ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਦਾ ਹੈ ਤੇ ਪੰਜਾਬ ਦੀ ਇੱਕ ਦੇਸੀ ਕੁੜੀ ਨਾਲ ਪਿਆਰ ਵਿੱਚ ਪੈ ਜਾਂਦਾ ਹੈ ਜੋ ਆਖਰਕਾਰ ਉਸ ਨੂੰ ਆਪਣੀਆਂ ਜੜ੍ਹਾਂ ਖੋਜਣ ਵਿੱਚ ਮਦਦ ਕਰਦੀ ਹੈ।


ਗੁਰਨਾਮ ਭੁੱਲਰ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਡਾਇਮੰਡ ਸਟਾਰ ਵਰਲਡਵਾਈਡ ਮੂਵੀਜ਼ ਵੱਲੋਂ ਨਿਰਮਤ ਕੀਤੀ ਗਈ ਹੈ। ਜੰਗਲੀ ਮਿਊਜ਼ਿਕ ਵੱਲੋਂ ਇਸ ਦਾ ਸੰਗੀਤ ਕੀਤਾ ਗਿਆ ਹੈ। 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' 4 ਮਾਰਚ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।


 


 



 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ