ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਹਨ। ਗੁਰੂ ਰੰਧਾਵਾ ਨੂੰ ਇੰਡਸਟਰੀ 'ਚ ਆਏ ਹਾਲੇ ਕੁਝ ਹੀ ਸਾਲ ਹੋਏ ਹਨ ਪਰ ਉਹ ਕਈ ਦਿੱਗਜ਼ ਕਲਾਕਾਰਾਂ ਨੂੰ ਪਛਾੜ ਚੁੱਕੇ ਹਨ। ਇਸ ਕਾਰਨ ਹੀ ਗੁਰੂ ਰੰਧਾਵਾ ਦੇ ਗਾਣਿਆਂ ਦੇ ਨਾਂ ਸਭ ਤੋਂ ਵੱਧ ਸੁਣੇ ਜਾਣ ਦਾ ਰਿਕਾਰਡ ਕਾਇਮ ਹੈ।


ਗੁਰੂ ਦੇ ਹਰ ਇੱਕ ਗਾਣੇ ਦੇ ਵਿਊਜ਼ ਕਰੋੜਾਂ ਵਿੱਚ ਹੁੰਦੇ ਹਨ। ਆਪਣੇ ਗੀਤਾਂ 'ਤੇ ਇੰਨੇ ਵਿਊਜ਼ ਖੱਟਣੇ ਹਰ ਇੱਕ ਗਾਇਕ ਦੇ ਵੱਸ ਦੀ ਗੱਲ ਨਹੀਂ। ਇਹੀ ਨਹੀਂ ਗੁਰੂ ਰੰਧਾਵਾ ਦਾ ਨਾਂ ਉਨ੍ਹਾਂ ਸਿਤਾਰਿਆਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫੌਲੋ ਕੀਤਾ ਜਾਂਦਾ ਹੈ।


ਗੁਰਸ਼ਰਨਜੋਤ ਸਿੰਘ ਰੰਧਾਵਾ ਤੋਂ ਬਣੇ ਗੁਰੂ ਰੰਧਾਵਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2012 ਵਿੱਚ ਕੀਤੀ ਸੀ। ਗੁਰੂ ਦਾ ਪਹਿਲਾ ਗਾਣਾ 'ਸੇਮ ਗਰਲ' ਰਿਲੀਜ਼ ਹੋਇਆ ਪਰ ਇਹ ਗਾਣਾ ਫਲਾਪ ਰਿਹਾ ਪਰ ਗੁਰੂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੀ ਹੈ ਜੋ ਅੱਜ ਗੁਰੂ ਦਾ ਨਾਂ ਬਾਲੀਵੁੱਡ ਤੇ ਹਾਲੀਵੁਡ ਵਿੱਚ ਛਾਇਆ ਹੋਇਆ ਹੈ।


2015 ਵਿੱਚ ਗੁਰੂ ਰੰਧਾਵਾ ਨੂੰ ਪਹਿਲੀ ਸਫਲਤਾ ਮਿਲੀ, ਜਦੋਂ ਗਾਣਾ ‘ਪਟੋਲਾ’ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਿਆ। ਇਸ ਗਾਣੇ ਤੋਂ ਬਾਅਦ ਹੀ ਗੁਰੂ ਦੇ ਸਫ਼ਰ 'ਚ ਇੱਕ ਨਵਾਂ ਮੋੜ ਸ਼ੁਰੂ ਹੋਇਆ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਹਾਈ ਰੇਟਡ ਗੱਭਰੂ, ਲਾਹੌਰ, ਸੂਟ, ਬਣ ਜਾ ਮੇਰੀ ਰਾਣੀ, ਰਾਤ ਕਮਲ, ਇਸ਼ਾਰੇ ਤੇਰੇ ਵਰਗੇ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਜਿੰਨ੍ਹਾਂ 'ਚੋਂ ਕਈ ਗਾਣੇ ਬਾਲੀਵੁੱਡ ਫ਼ਿਲਮਾਂ ਦਾ ਵੀ ਸ਼ਿੰਗਾਰ ਬਣੇ।


ਆਖੰਡ ਪਾਠ ਕਿਤੇ ਹੋਰ, ਭੋਗ ਕਿਤੇ ਹੋਰ, ਨਹੀਂ ਲਿਆ ਹੁਕਮਨਾਮਾ: ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਦੇ ਹੁਕਮ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ