ਕੀ ਗਾਇਕ ਗੁਰੂ ਰੰਧਾਵਾ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਗੁਰੂ ਵੱਲੋਂ ਪੋਸਟ ਕੀਤੀ ਗਈ ਤਸਵੀਰ ਤੋਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ। ਗੁਰੂ ਦੀ ਇਸ ਤਸਵੀਰ 'ਚ ਉਹ ਇੱਕ ਲੜਕੀ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਹਾਲਾਂਕਿ ਉਸ ਲੜਕੀ ਦਾ ਚਿਹਰਾ ਨਹੀਂ ਦਿੱਖ ਰਿਹਾ, ਪਰ ਦੋਵਾਂ ਨੇ ਇੱਕ ਦੂਸਰੇ ਦਾ ਹੱਥ ਫੜਿਆ ਹੋਇਆ ਹੈ।

ਐਕਸਾਇਟਮੈਂਟ ਉਦੋਂ ਹੋਰ ਵਧੀ ਜਦ ਗੁਰੂ ਨੇ ਖਾਸ ਕੈਪਸ਼ਨ ਲਿਖਿਆ। ਗੁਰੂ ਨੇ ਆਪਣੀ ਇਸ ਤਸਵੀਰ ਦੇ ਹੇਠਾਂ ਲਿਖਿਆ, 'ਨਵਾਂ ਸਾਲ, ਨਵੀਂ ਸ਼ੁਰੂਆਤ। ਇਸ ਤੋਂ ਬਾਅਦ ਸਿਤਾਰਿਆਂ ਨੇ ਵੀ ਆਪਣੇ ਰੀਏਅਕਸ਼ਨ ਦੇਣੇ ਸ਼ੁਰੂ ਕਰ ਦਿੱਤੇ। ਜੈਕਲੀਨ ਫ਼ਰਨਾਂਡਿਸ, ਅਰਵਿੰਦਰ ਖਹਿਰਾ ਤੇ ਹੋਰ ਕਲਾਕਾਰ ਗੁਰੂ ਦੀ ਇਸ ਤਸਵੀਰ 'ਤੇ ਵਧਾਇਆ ਦੇ ਰਹੇ ਹਨ।



ਅਜੇ ਦੇਵਗਨ ਨਾਲ ਫਿਰ ਦਿਖੇਗੀ ਰਕੁਲਪ੍ਰੀਤ, ਸਿਧਾਰਥ ਮਲਹੋਤਰਾ ਦੀ ਵੀ ਫਿਲਮ 'ਚ ਐਂਟਰੀ

ਇਸ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਗੁਰੂ ਰੰਧਾਵਾ ਦੀ ਮੰਗਣੀ ਹੋ ਗਈ ਹੈ ਪਰ ਗੁਰੂ ਵੱਲੋਂ ਕੋਈ ਵੀ ਅਧਾਰੀਕ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਉਹ ਮਿਸਟ੍ਰੀ ਗਰਲ ਕੌਣ ਹੈ, ਜਿਸ ਦੇ ਨਾਲ ਗੁਰੂ ਤਸਵੀਰ 'ਚ ਖੜ੍ਹੇ ਦਿਖਾਈ ਦੇ ਰਹੇ ਹਨ। ਸਸਪੈਂਸ ਅਜੇ ਬਰਕਾਰ ਹੈ ਪਰ ਉਮੀਦ ਹੈ ਕਿ ਜਲਦ ਹੀ ਇਸ ਰਾਜ਼ ਤੋਂ ਪਰਦਾ ਉਠੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ