ਚੰਡੀਗੜ੍ਹ: ਪੰਜਾਬੀ ਗਾਇਕ ਗੁਰੂ ਰੰਧਾਵਾ ਫਿਰ ਤੋਂ ਆਪਣਾ ਪੁਰਾਣੇ ਸਟਾਈਲ 'ਚ ਵਾਪਸ ਆ ਗਏ ਹਨ। ਗੁਰੂ ਰੰਧਾਵਾ ਸਲੋਅ ਰੋਮਾਂਟਿਕ ਗੀਤ ਕਾਫੀ ਬਿਹਤਰ ਤਰੀਕੇ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦਾ ਇਹ ਅੰਦਾਜ਼ 'ਨੈਣ ਬੰਗਾਲੀ' ਗੀਤ 'ਚ ਵੀ ਨਜ਼ਰ ਆਇਆ ਹੈ। 'ਨੈਣ ਬੰਗਾਲੀ' ਰਿਲੀਜ਼ ਹੋ ਗਿਆ ਹੈ। ਹਾਲਾਂਕਿ ਲਿਰਿਕਸ ਹੋਰ ਵੀ ਬਿਹਤਰ ਹੋ ਸਕਦੇ ਸੀ ਪਰ ਇਹ ਗਾਣਾ ਗੁਰੂ ਦੇ ਪਿਛਲੇ ਗਾਣਿਆਂ ਨਾਲੋਂ ਕਾਫੀ ਬਿਹਤਰ ਹੈ।



ਗੁਰੂ ਰੰਧਾਵਾ ਨੇ ਕਾਫੀ ਸਮੇਂ ਤੋਂ ਕੋਈ ਸੁਪਰਹਿੱਟ ਗੀਤ ਨਹੀਂ ਦਿੱਤਾ ਹੈ। ਗਾਇਕ ਦੀ ਜੋ ਅਸਲ ਪਛਾਣ ਹੈ, ਉਹ ਨਵੇਂ ਗੀਤ ਨੈਣ ਬੰਗਾਲੀ 'ਚ ਦੇਖਣ ਨੂੰ ਮਿਲਗੀ। ਹਾਲਾਂਕਿ ਗਾਣੇ ਦੀ ਕੰਪੋਜ਼ੀਸ਼ਨ ਗੁਰੂ ਦੇ ਹੀ ਗੀਤ ਲਾਹੌਰ ਨਾਲ ਮਿਲਦੀ-ਜੁਲਦੀ ਹੈ। ਗਾਣੇ 'ਚ ਗੁਰੂ ਰੰਧਾਵਾ ਬੰਗਾਲੀ ਨੈਣਾਂ ਤੇ ਗੁਜਰਾਤੀ ਅਦਾਵਾਂ ਦੀ ਤਾਰੀਫ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਗਾਣੇ ਨੂੰ ਗੁਰੂ ਨੇ ਖੁਦ ਹੀ ਲਿਖਿਆ ਤੇ ਕੰਪੋਜ਼ ਕੀਤਾ ਹੈ।

ਪਿਛਲੇ ਕੁਝ ਗਾਣੇ ਗੁਰੂ ਦੇ ਖੁਦ ਦੇ ਲਿਖੇ ਹੋਏ ਨਹੀਂ ਸੀ। ਇਹ ਸਿੰਗਰ ਖੁਦ ਦੇ ਲਿਖੇ ਹੋਏ ਗੀਤਾਂ ਲਈ ਬਣਿਆ ਹੈ। ਬਾਕੀ ਬਾਲੀਵੁੱਡ 'ਚ ਵੀ ਇਸ ਪੰਜਾਬੀ ਫ਼ਨਕਾਰ ਦਾ ਕੰਮ ਸੁਪਰਹਿੱਟ ਹੋ ਚੁੱਕਾ ਹੈ।