Punjabi Celebs Celebrating New Year In Dubai: ਪੂਰੀ ਦੁਨੀਆ ਨੇ ਨਵੇਂ ਸਾਲ 2023 ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਹਰ ਪਾਸੇ ਨਵੇਂ ਸਾਲ 2023 ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਆਪਣੇ ਪਰਿਵਾਰ, ਦੋਸਤਾਂ ਅਤੇ ਨਜ਼ਦੀਕੀਆਂ ਨੂੰ ਇਸ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ। ਹੁਣ ਪਾਲੀਵੁੱਡ ਇਸ ਮਾਮਲੇ ਵਿੱਚ ਕਿਵੇਂ ਪਿੱਛੇ ਰਹਿ ਸਕਦਾ ਹੈ? ਹੈਪੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਪੂਰੀ ਤਰ੍ਹਾਂ ਨਵੇਂ ਸਾਲ ਦੇ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਸਾਰੇ ਸੈਲੇਬਸ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਈ ਸੈਲੇਬ੍ਰਿਟੀਜ਼ ਨੇ ਦੁਬਈ ਵਰਗੇ ਦੇਸ਼ਾਂ 'ਚ ਜਾ ਕੇ ਨਵਾਂ ਸਾਲ ਮਨਾਇਆ ਅਤੇ ਇੱਥੋਂ ਦੇ ਜਸ਼ਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ। ਤੁਸੀਂ ਵੀ ਦੇਖੋ ਦੁਬਈ ਦਾ ਨਵਾਂ ਸਾਲ:


ਗੁਰੂ ਰੰਧਾਵਾ
ਗੁਰੂ ਰੰਧਾਵਾ ਉਹ ਕਲਾਕਾਰ ਹੈ, ਜਿਸ ਨੇ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਗਾਇਕ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਗੁਰੂ ਨੇ ਆਪਣਾ ਨਵਾਂ ਸਾਲ ਦੁਬਈ 'ਚ ਮਨਾਇਆ, ਜਿਸ ਦੀ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।






ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਇਸ ਸਮੇਂ ਆਪਣੇ ਪਰਿਵਾਰ ਨਾਲ ਦੁਬਈ 'ਚ ਨਵੇਂ ਸਾਲ ਦਾ ਅਨੰਦ ਮਾਣ ਰਹੇ ਹਨ। ਗਾਇਕ ਨੇ ਪਰਿਵਾਰ ਨਾਲ ਨਵੇਂ ਸਾਲ ਮੌਕੇ ਬਿਤਾਏ ੂਬਸੂਰਤ ਪਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝਾ ਕੀਤੀਆਂ।






ਬੀ ਪਰਾਕ
ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਨੇ ਆਪਣੇ ਪਰਿਵਾਰ ਦੇ ਨਾਲ ਦੁਬਈ 'ਚ ਨਵਾਂ ਸਾਲ ਮਨਾਇਆ ਹੈ। ਇਸ ਮੌਕੇ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਦੀਆਂ ਕਈ ਰੋਮਾਂਟਿਕ ਤਸਵੀਰਾਂ ਸਾਹਮਣੇ ਆਈਆਂ ਹਨ।






ਰੁਬੀਨਾ ਬਾਜਵਾ
ਰੁਬੀਨਾ ਬਾਜਵਾ ਦਾ ਹਾਲ ਹੀ ਵਿਆਹ ਹੋਇਆ ਹੈ ਅਤੇ ਨਵੇਂ ਵਿਆਹੇ ਜੋੜੇ ਨੇ ਹੌਂਗ ਕੌਂਗ ਵਿੱਚ ਆਪਣਾ ਪਹਿਲਾ ਨਵਾਂ ਸਾਲ ਮਨਾਇਆ। ਦੇਖੋ ਵੀਡੀਓ






ਕਾਬਿਲੇਗ਼ੌਰ ਹੈ ਕਿ 2022 ਪੰਜਾਬੀ ਇੰਡਸਟਰੀ ਲਈ ਮਿਲਿਆ ਜੁਲਿਆ ਰਿਹਾ ਹੈ। ਫਿਲਮਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪਿਛਲੇ ਸਾਲ ਰਿਕਾਰਡਤੋੜ ਫਿਲਮਾਂ ਰਿਲੀਜ਼ ਹੋਈਆਂ। ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇੰਨੀਆਂ ਫਿਲਮਾਂ ਕਦੇ ਰਿਲੀਜ਼ ਨਹੀਂ ਹੋਈਆਂ।