ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਅਕਸਰ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਹਨ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਬੇਟੇ ਅਗਸਤਿਆ ਦੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੇ ਹਨ। ਹਾਰਦਿਕ ਦੇ ਨਾਲ ਅਗਸਤਿਆ ਵੀ ਹੁਣ ਇਕ ਸੋਸ਼ਲ ਮੀਡੀਆ ਸਟਾਰ ਬਣ ਗਿਆ ਹੈ। ਹੁਣ ਤੋਂ ਹੀ ਲੱਖਾਂ ਲੋਕ ਉਸ ਦੇ ਫ਼ੈਨ ਬਣ ਗਏ ਹਨ। ਉਹ ਹਮੇਸ਼ਾਂ ਅਗਸਤਿਆ ਦਾ ਪਿਆਰਾ ਲੁੱਕ ਪਸੰਦ ਕਰਦੇ ਹਨ। ਹਾਲ ਹੀ ਵਿੱਚ, ਹਾਰਦਿਕ ਨੇ ਅਗਸਤਿਆ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਆਪਣਾ ਪਹਿਲਾ ਕਦਮ ਚੁੱਕਦਾ ਦਿਖਾਈ ਦੇ ਰਿਹਾ ਹੈ।


 


ਹਾਰਦਿਕ ਅਤੇ ਨਤਾਸ਼ਾ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਅਗਸਤਿਆ ਦਾ ਇਹ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਦੋਵੇਂ ਅਗਸਤਿਆ ਨੂੰ ਚੱਲਣਾ ਸਿਖਾ ਰਹੇ ਹਨ। ਵੀਡੀਓ ਵਿੱਚ ਹਾਰਦਿਕ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਵੀ ਅਗਸੱਤਿਆ ਦੀ ਇਸ ਵੀਡੀਓ ਨੂੰ ਇੰਨਾ ਪਸੰਦ ਕਰ ਰਹੇ ਹਨ ਕਿ ਇਹ ਤੇਜ਼ੀ ਵਾਇਰਲ ਹੋ ਰਹੀ ਹੈ।



ਇਸ ਦੇ ਨਾਲ ਹੀ ਕਈ ਵਾਰ ਨਤਾਸ਼ਾ ਅਗਸੱਤਿਆ ਦੀਆਂ ਕਿਊਟ ਫੋਟੋਆਂ ਅਤੇ ਵੀਡੀਓ ਫੈਨਸ ਨਾਲ ਸ਼ੇਅਰ ਕਰ ਚੁੱਕੀ ਹੈ। ਪ੍ਰਸ਼ੰਸਕਾਂ ਨੂੰ ਦੋਵਾਂ ਦੀ ਜੋੜੀ ਵੀ ਪਸੰਦ ਹੈ। ਅਤੇ ਉਹ ਉਸ ਦੀ ਹਰ ਫੋਟੋ 'ਤੇ ਲਾਇਕ ਕਰਦੇ ਹਨ ਅਤੇ ਕਮੈਂਟ ਕਰਦੇ ਹਨ। ਦੱਸ ਦੇਈਏ ਕਿ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਆਈਪੀਐਲ 2021 ਨੂੰ ਅੱਧ ਵਿਚਕਾਰ ਰੋਕ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਾਰਦਿਕ ਅਤੇ ਨਤਾਸ਼ਾ ਘਰ ਪਰਤ ਗਏ ਹਨ। ਅਤੇ ਅੱਜਕੱਲ੍ਹ ਉਹ ਆਪਣੇ ਬੇਟੇ ਦੇ ਨਾਲ ਕੁਆਲਟੀ ਟਾਈਮ ਬਤੀਤ ਕਰ ਰਹੇ ਹਨ। ਹਾਰਦਿਕ ਅਤੇ ਨਤਾਸ਼ਾ ਦਾ ਵਿਆਹ ਪਿਛਲੇ ਸਾਲ ਲੌਕਡਾਊਨ ਵਿੱਚ ਹੋਇਆ ਸੀ ਅਤੇ ਜੁਲਾਈ ਵਿੱਚ ਨਤਾਸ਼ਾ ਨੇ ਆਪਣੇ ਬੇਟੇ ਨੂੰ ਜਨਮ ਦਿੱਤਾ।