Dharmendra Angry With Sanjeev Kumar In Sholay: ਬਾਲੀਵੁੱਡ ਦੀ 'ਡ੍ਰੀਮ ਗਰਲ' ਹੇਮਾ ਮਾਲਿਨੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਦੇ ਪਿਆਰ 'ਚ ਨਾ ਸਿਰਫ ਆਮ ਲੋਕ ਸਗੋਂ ਕਈ ਸਿਤਾਰੇ ਵੀ ਦੀਵਾਨੇ ਸਨ। ਪਰ, ਸਭ ਨੂੰ ਛੱਡ ਕੇ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਆਪਣਾ ਜੀਵਨ ਸਾਥੀ ਚੁਣਿਆ। ਦੋਵਾਂ ਦੀ ਜੋੜੀ ਅੱਜ ਵੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ। ਹੇਮਾ-ਧਰਮਿੰਦਰ ਦੀ ਜੋੜੀ ਸਿਰਫ ਪਰਦੇ ਤੋਂ ਬਾਹਰ ਹੀ ਨਹੀਂ ਬਲਕਿ ਪਰਦੇ 'ਤੇ ਵੀ ਹਿੱਟ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਬਹੁਤ ਮਸ਼ਹੂਰ ਹੈ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

Continues below advertisement

ਇਹ ਵੀ ਪੜ੍ਹੋ: 'OMG 2' 'ਚ 'ਗਦਰ' ਫਿਲਮ ਦਾ ਗਾਣਾ ਗਾਉਂਦੇ ਨਜ਼ਰ ਆਏ ਅਕਸ਼ੇ ਕੁਮਾਰ, ਸੰਨੀ ਦਿਓਲ ਦਾ ਫਿਲਮ 'ਚ ਇੰਝ ਕੀਤਾ ਜ਼ਿਕਰ

ਧਰਮਿੰਦਰ ਅਤੇ ਹੇਮਾ ਦੀ ਇਹ ਕਹਾਣੀ ਉਨ੍ਹਾਂ ਦੀ ਫਿਲਮ 'ਸ਼ੋਲੇ' ਨਾਲ ਜੁੜੀ ਹੋਈ ਹੈ। ਉਸ ਦੌਰ 'ਚ ਸਿਰਫ ਧਰਮਿੰਦਰ ਹੀ ਨਹੀਂ ਸਗੋਂ ਹੋਰ ਵੀ ਕਈ ਵੱਡੇ ਸਿਤਾਰੇ ਹੇਮਾ ਦੇ ਚਾਹੁਣ ਵਾਲਿਆਂ 'ਚ ਸ਼ਾਮਲ ਸਨ। ਮੀਡੀਆ ਰਿਪੋਰਟਾਂ ਮੁਤਾਬਕ ਜਤਿੰਦਰ ਤੋਂ ਲੈ ਕੇ ਸੰਜੀਵ ਕੁਮਾਰ ਅਤੇ ਰਾਜ ਕੁਮਾਰ ਤੱਕ ਅਭਿਨੇਤਰੀ ਨੂੰ ਪਸੰਦ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੇ ਸਨ। ਇਹੀ ਨਹੀਂ ਜਤਿੰਦਰ ਤੇ ਹੇਮਾ ਮਾਲਿਨੀ ਦਾ ਤਾਂ ਵਿਆਹ ਵੀ ਹੋਣ ਵਾਲਾ ਸੀ। ਇੰਨਾ ਹੀ ਨਹੀਂ ਸੰਜੀਵ ਕੁਮਾਰ ਵੀ ਅਭਿਨੇਤਰੀ ਨੂੰ ਬਹੁਤ ਪਿਆਰ ਕਰਦੇ ਸਨ।

Continues below advertisement

ਸੰਜੀਵ ਕੁਮਾਰ ਨੇ ਹੇਮਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ। ਖਬਰਾਂ ਮੁਤਾਬਕ ਸੰਜੀਵ ਅਤੇ ਹੇਮਾ ਦੇ ਵਿਆਹ ਦੀ ਚਰਚਾ ਸੀ ਪਰ ਅਦਾਕਾਰ ਦੀ ਮਾਂ ਚਾਹੁੰਦੀ ਸੀ ਕਿ ਉਨ੍ਹਾਂ ਦੀ ਨੂੰਹ ਵਿਆਹ ਤੋਂ ਬਾਅਦ ਫਿਲਮ ਇੰਡਸਟਰੀ 'ਚ ਕੰਮ ਨਾ ਕਰੇ। ਅਜਿਹੇ 'ਚ ਹੇਮਾ ਦਾ ਦਿਲ ਧਰਮਿੰਦਰ 'ਤੇ ਆ ਗਿਆ। ਦੋਵਾਂ ਦੀ ਨੇੜਤਾ ਵਧ ਗਈ ਅਤੇ ਇਸ ਦੌਰਾਨ ਦੋਵਾਂ ਨੇ ਫਿਲਮ ਸ਼ੋਲੇ ਸਾਈਨ ਕਰ ਲਈ। ਫਿਲਮ 'ਚ ਧਰਮਿੰਦਰ, ਹੇਮਾ, ਜਯਾ ਬੱਚਨ, ਅਮਿਤਾਭ ਬੱਚਨ ਦੇ ਨਾਲ ਸੰਜੀਵ ਕੁਮਾਰ ਵੀ ਅਹਿਮ ਭੂਮਿਕਾ 'ਚ ਸਨ।

ਖਬਰਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਸੰਜੀਵ ਕੁਮਾਰ ਨੇ ਹੇਮਾ ਨੂੰ ਦੂਜੀ ਵਾਰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਜਿਵੇਂ ਹੀ ਧਰਮਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਭੜਕ ਗਏ। ਕਿਹਾ ਜਾਂਦਾ ਹੈ ਕਿ ਧਰਮਿੰਦਰ ਨੇ ਸੰਜੀਵ ਕੁਮਾਰ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਅਤੇ ਸ਼ੋਲੇ ਤੋਂ ਉਨ੍ਹਾਂ ਦ੍ਰਿਸ਼ਾਂ ਨੂੰ ਹਟਾ ਦਿੱਤਾ ਜਿਸ ਵਿੱਚ ਸੰਜੀਵ ਅਤੇ ਹੇਮਾ ਇਕੱਠੇ ਸਨ। ਕੁਝ ਅਜਿਹਾ ਹੀ ਹੋਇਆ, ਦੋਵੇਂ ਫਿਲਮ 'ਚ ਇਕੱਠੇ ਨਜ਼ਰ ਨਹੀਂ ਆਏ।

ਇਹ ਵੀ ਪੜ੍ਹੋ: ਰਜਨੀਕਾਂਤ ਦੀ ਫਿਲਮ 'ਜੇਲਰ' ਨੇ ਬਾਕਸ ਆਫਿਸ 'ਤੇ ਲਿਆਂਦੀ ਹਨੇਰੀ, ਪਹਿਲੇ ਹੀ ਦਿਨ ਹੋਈ ਜ਼ਬਰਦਸਤ ਕਮਾਈ