Ram Mandir consecration ceremony: ਅਯੁੱਧਿਆ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਹਰ ਕੋਈ ਇਸ ਇਤਿਹਾਸਕ ਪਲ ਦੀ ਉਡੀਕ ਕਰ ਰਿਹਾ ਹੈ। ਰਾਮ ਲਲਾ ਦੇ ਪ੍ਰਕਾਸ਼ ਪੁਰਬ ਲਈ ਬਾਲੀਵੁੱਡ ਤੋਂ ਲੈ ਕੇ ਸਿਆਸੀ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਖਬਰ ਆਈ ਹੈ ਕਿ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਇਸ ਦਿਨ ਰਾਮਾਇਣ 'ਤੇ ਆਧਾਰਿਤ ਡਾਂਸ ਪਰਫਾਰਮੈਂਸ ਦੇਣ ਜਾ ਰਹੀ ਹੈ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗਾਣੇ 'So High' ਨੇ ਯੂਟਿਊਬ 'ਤੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਇੰਝ ਕੀਤਾ ਰਿਐਕਟ


ਰਾਮਾਇਣ 'ਤੇ ਆਧਾਰਿਤ ਇਹ ਡਾਂਸ ਡਰਾਮਾ ਡਰੀਮ ਗਰਲ ਯਾਨੀ ਹੇਮਾ ਮਾਲਿਨੀ ਪੇਸ਼ ਕਰਨ ਜਾ ਰਹੀ ਹੈ। ਜੀ ਹਾਂ, ਹੇਮਾ ਮਾਲਿਨੀ ਇਸ ਦਿਨ ਰਾਮਾਇਣ 'ਤੇ ਆਧਾਰਿਤ ਡਾਂਸ ਪਰਫਾਰਮੈਂਸ ਦੇਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਇਕ ਵੀਡੀਓ 'ਚ ਦਿੱਤੀ ਹੈ।


ਹੇਮਾ ਮਾਲਿਨੀ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਇਸ ਵੀਡੀਓ 'ਚ ਹੇਮਾ ਮਾਲਿਨੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ- ਜੈ ਸ਼੍ਰੀ ਰਾਮ...ਮੈਂ ਪਹਿਲੀ ਵਾਰ ਅਯੁੱਧਿਆ ਆ ਰਹੀ ਹਾਂ ਅਤੇ ਉਹ ਵੀ ਉਸ ਸਮੇਂ ਜਦੋਂ ਰਾਮ ਲਲਾ ਦੇ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਜਿਸ ਦਾ ਲੋਕ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਜਗਤ ਗੁਰੂ ਪਦਮ ਵਿਭੂਸ਼ਣ ਤੁਲਸੀ ਪੀਠਾਧੀਸ਼ਵਰ ਜਗਤ ਗੁਰੂ ਰਾਮਾਨੰਦ ਸਵਾਮੀ ਰਾਮਭਦਰਚਾਰੀਆ ਜੀ ਦਾ 75ਵਾਂ ਜਨਮ ਦਿਹਾੜਾ 14 ਜਨਵਰੀ ਤੋਂ 22 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ।


ਇਸ ਦੇ ਨਾਲ ਹੀ ਮੈਂ 17 ਜਨਵਰੀ ਨੂੰ ਸ਼ਾਮ 7 ਵਜੇ ਅਯੁੱਧਿਆ ਧਾਮ ਵਿਖੇ ਆਪਣੀ ਪੂਰੀ ਟੀਮ ਨਾਲ ਮੰਦਿਰ ਦੇ ਉਦਘਾਟਨ ਅਤੇ ਗੁਰੂਦੇਵ ਜੀ ਦੇ ਜਨਮ ਦਿਨ ਦੀ ਯਾਦ ਵਿੱਚ ਰਾਮਾਇਣ 'ਤੇ ਆਧਾਰਿਤ ਇੱਕ ਨ੍ਰਿਤ ਨਾਟਕ ਪੇਸ਼ ਕਰਨ ਜਾ ਰਹੀ ਹਾਂ। ਇਸ ਲਈ ਆਓ ਅਸੀਂ ਸਾਰੇ ਇਸ ਸਨਾਤਨ ਤਿਉਹਾਰ ਨੂੰ ਮਨਾਉਣ ਲਈ ਅਯੁੱਧਿਆ ਧਾਮ ਵਿੱਚ ਇਕੱਠੇ ਹੋਈਏ।









ਹੇਮਾ ਮਾਲਿਨੀ ਨੇ ਐਕਟਿੰਗ ਤੋਂ ਬਾਅਦ ਰਾਜਨੀਤੀ 'ਚ ਕੀਤੀ ਐਂਟਰੀ
ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੋਣ ਤੋਂ ਇਲਾਵਾ ਉਹ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ। ਫਿਲਮਾਂ ਤੋਂ ਬਾਅਦ ਉਹ ਰਾਜਨੀਤੀ 'ਚ ਕਾਫੀ ਸਰਗਰਮ ਹੈ। ਹੇਮਾ ਅਕਸਰ ਸਿਆਸੀ ਮੁੱਦਿਆਂ 'ਤੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਹੇਮਾ ਮਾਲਿਨੀ ਨੂੰ 13 ਜਨਵਰੀ ਨੂੰ ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਵੀ ਦੇਖਿਆ ਗਿਆ ਸੀ। ਉਹ ਆਪਣੀ ਬੇਟੀ ਈਸ਼ਾ ਨਾਲ ਇੱਥੇ ਪਹੁੰਚੀ ਸੀ। ਇਸ ਦੌਰਾਨ ਅਦਾਕਾਰਾ ਰੇਖਾ ਨੂੰ ਮਿਲਦੀ ਵੀ ਨਜ਼ਰ ਆਈ। ਦੋਹਾਂ ਨੇ ਇਕੱਠੇ ਪਾਪਰਾਜ਼ੀ ਲਈ ਕਾਫੀ ਪੋਜ਼ ਦਿੱਤੇ। 


ਇਹ ਵੀ ਪੜ੍ਹੋ: ਲੈਜੇਂਡਰੀ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਨੂੰ ਮਿਲਿਆ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ, ਇਹ ਸਿਤਾਰੇ ਵੀ ਹੋਣਗੇ ਸ਼ਾਮਲ