ਮੁੰਬਈ: ਕਿਸਾਨ ਅੰਦੋਲਨ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਅਮਰੀਕੀ ਪੌਪ ਸਟਾਰ ਰੇਆਨਾ ਤੇ ਹੋਰ ਵੀ ਕਈ ਵਿਦੇਸ਼ੀ ਕਲਾਕਾਰਾਂ ਨੇ ਟਵੀਟ ਕੀਤਾ। ਰਿਆਨਾ ਤੇ ਮੀਆ ਖ਼ਲੀਫ਼ਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਸਟਾਰਜ਼ ਨੇ ਏਕਤਾ ਤੇ ਪ੍ਰੌਪੇਗੰਡਾ ਬਾਰੇ ਟਵੀਟ ਕੀਤਾ। ਕੰਗਨਾ ਰਨੌਤ ਨੇ ਵੀ ਰਿਆਨਾ ਉੱਤੇ ਵਿਅੰਗ ਕੱਸਦਿਆਂ ਉਸ ਨੂੰ ‘ਮੂਰਖ’ ਤੱਕ ਆਖ ਦਿੱਤਾ।


ਕਈ ਵਿਦੇਸ਼ੀ ਕਲਾਕਾਰਾਂ ਦੇ ਟਵੀਟ ਤੋਂ ਬਾਅਦ ਹੁਣ ਹੇਮਾ ਮਾਲਿਨੀ ਦਾ ਵੀ ਪ੍ਰਤੀਕਰਮ ਆਇਆ ਹੈ। ਉਨ੍ਹਾਂ ਵਿਦੇਸ਼ੀ ਕਲਾਕਾਰਾਂ ਉੱਤੇ ਵਿਅੰਗ ਕੱਸਦਿਆਂ ਕਿਹਾ ਕਿ ਉਹ ਆਖ਼ਰ ਹਾਸਲ ਕੀ ਕਰਨਾ ਚਾਹੁੰਦੇ ਹਨ ਤੇ ਉਹ ਕਿਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ?





ਭਾਰਤ ਦੇ ਸਾਬਕਾ ‘ਡ੍ਰੀਮ ਗਰਲ’ ਹੇਮਾ ਮਾਲਿਨੀ ਦਾ ਟਵੀਟ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਆਪਣੇ ਟਵੀਟ ’ਚ ਕਿਹਾ ਹੈ ਕਿ ਵਿਦੇਸ਼ੀ ਇਸ ਵੇਲੇ ਸਾਡੇ ਅੰਦਰੂਨੀ ਮਸਲਿਆਂ ਤੇ ਨੀਤੀਆਂ ਬਾਰੇ ਟਿੱਪਣੀਆਂ ਕਰ ਰਹੇ ਹਨ। ਹੇਮਾ ਮਾਲਿਨੀ ਤੋਂ ਇਲਾਵਾ ਅਕਸ਼ੇ ਕੁਮਾਰ, ਅਜੇ ਦੇਵਗਨ, ਸੁਸ਼ੀਲ ਸ਼ੈੱਟੀ ਤੇ ਹੋਰ ਕਈ ਕਲਾਕਾਰਾਂ ਨੇ ਟਵੀਟ ਕੀਤੇ ਹਨ।


ਦੱਸ ਦੇਈਏ ਕਿਸਾਨ ਅੰਦੋਲਨ ਉੱਤੇ ਟਵੀਟ ਕਰਦਿਆਂ ਅਮਰੀਕੀ ਗਾਇਕਾ ਰੇਆਨਾ ਨੇ ਲਿਖਿਆ,‘ਅਸੀਂ ਇਸ ਬਾਰੇ ਕਿਉਂ ਗੱਲ ਨਹੀਂ ਕਰ ਰਹੇ ਹਾਂ…’ ਉਨ੍ਹਾਂ ਤੋਂ ਇਲਾਵਾ ਗ੍ਰੇਟਾ ਥਨਬਰਗ ਤੇ ਮੀਆ ਖ਼ਲੀਫ਼ਾ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ