Hema Malini Dharmendra Latest Photos: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਐਤਵਾਰ, 16 ਅਕਤੂਬਰ ਨੂੰ 74 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਆਪਣਾ ਖਾਸ ਦਿਨ ਕਿਸੇ ਹੋਰ ਨਾਲ ਨਹੀਂ ਬਲਕਿ ਪਤੀ ਅਤੇ ਬਾਲੀਵੁੱਡ ਅਦਾਕਾਰ ਧਰਮਿੰਦਰ ਨਾਲ ਮਨਾਇਆ। ਇਸ ਤੋਂ ਇਲਾਵਾ ਹੇਮਾ ਮਾਲਿਨੀ ਦੇ ਪਰਿਵਾਰ ਅਤੇ ਦੋਸਤਾਂ ਨੇ ਵੀ ਜਨਮਦਿਨ 'ਤੇ ਸ਼ਿਰਕਤ ਕੀਤੀ। ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

74 ਸਾਲ ਦੀ ਹੋਈ ਬਾਲੀਵੁੱਡ ਦੀ ਡ੍ਰੀਮ ਗਰਲ ਤਸਵੀਰਾਂ 'ਚ ਹੇਮਾ ਮਾਲਿਨੀ ਨੇ ਗੁਲਾਬੀ ਸਾੜੀ ਪਾਈ ਹੋਈ ਹੈ ਤੇ ਨਾਲ ਹੀ ਸੋਨੇ ਦੇ ਗਹਿਣੇ ਪਹਿਨੇ ਹੋਏ ਹਨ। ਧਰਮਿੰਦਰ ਦੇ ਨਾਲ ਪੋਜ਼ ਦਿੰਦੇ ਸਮੇਂ ਉਨ੍ਹਾਂ ਨੇ ਮੱਥੇ ਤੇ ਸਿੰਦੂਰ ਸਜਾਇਆ ਹੋਇਆ ਹੈ ਅਤੇ ਸਦਾਬਹਾਰ ਮੁਸਕਾਨ ਹੇਮਾ ਦੇ ਚਿਹਰੇ `ਤੇ ਸਾਫ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਰਿਵਾਰ ਅਤੇ ਦੋਸਤਾਂ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ।

ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਫੋਟੋ ਕੀਤੀ ਸ਼ੇਅਰਉਨ੍ਹਾਂ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, 'ਜਨਮਦਿਨ ਮੁਬਾਰਕ ਮੈਡਮ ਤੁਹਾਨੂੰ ਧਰਮ ਸਰ ਨਾਲ ਦੇਖ ਕੇ ਬਹੁਤ ਵਧੀਆ ਲੱਗਾ, ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਸਭ ਤੋਂ ਪਿਆਰਾ ਜੋੜਾ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਜੋੜਾ ਤਾਂ ਹਾਲੇ ਵੀ ਜਵਾਨ ਲੱਗਦਾ ਹੈ।"

ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਜੋੜੀ ਫਿਲਮ 'ਸ਼ੋਲੇ', 'ਸੀਤਾ ਔਰ ਗੀਤਾ', 'ਕਿਨਾਰਾ', 'ਦ ਬਰਨਿੰਗ ਟਰੇਨ' ਅਤੇ ਕਈ ਹੋਰ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਦੋਹਾਂ ਦਾ ਵਿਆਹ 1980 'ਚ ਹੋਇਆ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ। ਹੇਮਾ ਮਾਲਿਨੀ ਇਨ੍ਹੀਂ ਦਿਨੀਂ ਰਾਜਨੀਤੀ 'ਚ ਪੂਰੀ ਤਰ੍ਹਾਂ ਸਰਗਰਮ ਹੈ। ਬਾਲੀਵੁੱਡ ਕਰੀਅਰ ਦੀ ਗੱਲ ਕਰੀਏ ਤਾਂ, ਉਹ ਆਖਰੀ ਵਾਰ ਸਾਲ 2020 ਵਿੱਚ 'ਸ਼ਿਮਲਾ ਮਿਰਚੀ' ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਰਾਜਕੁਮਾਰ ਰਾਓ ਅਤੇ ਰਕੁਲ ਪ੍ਰੀਤ ਸਿੰਘ ਸਨ। ਦੂਜੇ ਪਾਸੇ ਜੇਕਰ ਧਰਮਿੰਦਰ ਦੀ ਅਗਲੀ ਗੱਲ ਕਰੀਏ ਤਾਂ ਉਹ ਜਲਦ ਹੀ ਆਲੀਆ ਭੱਟ ਅਤੇ ਰਣਵੀਰ ਸਿੰਘ ਨਾਲ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ।