Hijab Controversy: ਕਰਨਾਟਕ ਦੇ ਉਡੁਪੀ ਜੂਨੀਅਰ ਕਾਲਜ 'ਚ ਹਿਜਾਬ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਵਧਦਾ ਜਾ ਰਿਹਾ ਹੈ। ਸਿਆਸਤਦਾਨਾਂ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਵੀ ਇਕ-ਇਕ ਕਰ ਕੇ ਇਸ 'ਚ ਕੁੱਦ ਪਏ ਹਨ। ਕੰਗਨਾ ਰਣੌਤ, ਜਾਵੇਦ ਅਖਤਰ ਅਤੇ ਸ਼ਬਾਨਾ ਆਜ਼ਮੀ ਤੋਂ ਬਾਅਦ ਹੁਣ ਸੋਨਮ ਕਪੂਰ ਨੇ ਵੀ ਇਸ ਮੁੱਦੇ 'ਤੇ ਆਪਣੀ ਰਾਏ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰ ਕੇ ਸੋਨਮ ਨੇ ਸਰਕਾਰ ਨੂੰ ਸਵਾਲ ਪੁੱਛਿਆ ਹੈ।

ਸੋਨਮ ਨੇ ਚੁੱਕਿਆ ਸਵਾਲ 


ਦਰਅਸਲ ਸੋਨਮ ਕਪੂਰ ਨੇ ਹੁਣ ਕਰਨਾਟਕ ਦੇ ਹਿਜਾਬ ਵਿਵਾਦ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਵਿੱਚ ਸਿੱਖ ਨੇ ਪੱਗ ਬੰਨ੍ਹੀ ਹੋਈ ਹੈ ਅਤੇ ਦੂਜੇ ਵਿੱਚ ਔਰਤ ਨੇ ਹਿਜਾਬ ਪਾਇਆ ਹੋਇਆ ਹੈ। ਸੋਨਮ ਨੇ ਇਕੱਠਿਆ ਪੁੱਛਿਆ ਹੈ, ਪੱਗ ਦੀ ਚੋਣ ਹੋ ਸਕਦੀ ਹੈ, ਫਿਰ ਹਿਜਾਬ ਕਿਉਂ ਨਹੀਂ? ਦੇਸ਼ ਦੇ ਹਰ ਮੁੱਦੇ 'ਤੇ ਬੋਲਣ ਵਾਲੀ ਸੋਨਮ ਕਪੂਰ ਇਸ ਸਮੇਂ ਲੰਡਨ 'ਚ ਹੈ। ਉਥੋਂ ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਪਹੁੰਚਾ ਰਹੀ ਹੈ।



 


ਸਾਰਾ ਵਿਵਾਦ


ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ। ਇੱਥੇ 6 ਲੜਕੀਆਂ ਹਿਜਾਬ ਪਾ ਕੇ ਕਲਾਸ ਵਿੱਚ ਪਹੁੰਚੀਆਂ ਸਨ। ਜਦੋਂ ਉਨ੍ਹਾਂ ਵੱਲੋਂ ਮਨ੍ਹਾ ਕੀਤਾ ਗਿਆ ਤਾਂ ਮਾਮਲਾ ਭਖ ਗਿਆ। ਕੁਝ ਮੁੰਡੇ ਭਗਵੇਂ ਕੱਪੜੇ ਪਾ ਕੇ ਆਏ ਸਨ। ਵਿਰੋਧ ਵਧਣਾ ਸ਼ੁਰੂ ਹੋ ਗਿਆ ਅਤੇ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਫੈਲ ਗਿਆ। ਇਕ ਕਾਲਜ ਵਿੱਚ ਹਿੰਸਾ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਫਿਲਹਾਲ ਇਹ ਮਾਮਲਾ ਕੋਰਟ ਦੇ ਸਾਹਮਣੇ ਹੈ ਪਰ ਹੁਣ ਬਾਲੀਵੁੱਡ ਸੈਲੇਬਸ ਵੀ ਇਸ ਵਿਵਾਦ 'ਤੇ ਆਪਣੀ ਰਾਏ ਦੇ ਰਹੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904