ਸ਼ਿਮਲਾ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਹਿਮਾਚਲ ਸਰਕਾਰ ਨੇ ਐਕਟਕਸ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ।ਦਰਅਸਲ, ਕੰਗਣਾ ਦੀ ਭੈਣ ਨੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਅਪੀਲ ਕੀਤੀ ਸੀ ਕਿ ਕੰਗਣਾ ਨੂੰ ਸੁਰੱਖਿਆ ਦਿੱਤੀ ਜਾਵੇ।


ਜਿਸ ਤੋਂ ਬਾਅਦ ਜੈ ਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਪੁਲਿਸ ਕੰਗਣਾ ਨਾਲ ਮੁੰਬਈ ਤੱਕ ਜਾਏਗੀ ਅਤੇ ਉਸਨੂੰ ਸੁਰੱਖਿਆ ਪ੍ਰਦਾਨ ਕਰੇਗੀ।ਸੰਜੇ ਰਾਉਤ ਨੇ ਕੰਗਣਾ ਤੇ ਇੱਕ ਆਰਟੀਕਲ ਦੇ ਜ਼ਰੀਏ ਮੁੰਬਈ ਪੁਲਿਸ ਦਾ ਅਕਸ ਖ਼ਰਾਬ ਕਰਨ ਦੇ ਆਰੋਪ ਲਾਏ ਸੀ। ਸੰਜੇ ਨੇ ਚੇਤਾਵਨੀ ਦਿੱਤੀ ਸੀ ਕੇ ਜੇਕਰ ਉਸਨੂੰ ਮੁੰਬਈ ਪੁਲਿਸ ਤੇ ਭਰੋਸਾ ਨਹੀਂ ਤਾਂ ਉਹ ਮੁੰਬਈ ਨਾ ਆਵੇ।ਜਿਸ ਦੇ ਜਵਾਬ ਵਜੋਂ ਕੰਗਣਾ ਨੇ ਕਿਹਾ ਸੀ ਕੇ ਉਹ ਮੁੰਬਈ ਆਏਗੀ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ।

ਕੰਗਣਾ 9 ਸਤੰਬਰ ਨੂੰ ਹਿਮਾਚਲ ਪੁਲਿਸ ਦੇ ਸੁਰੱਖਿਆ ਘੇਰੇ 'ਚ ਮੁੰਬਈ ਜਾਵੇਗੀ।ਦਸ ਦੇਈਏ ਕੇ ਕੰਗਣਾ ਲੌਕਡਾਊਨ ਤੋਂ ਹੀ ਆਪਣੇ ਹਿਮਾਚਲ ਦੇ ਮਨਾਲੀ ਵਾਲੇ ਘਰ 'ਚ ਸਮਾਂ ਬੀਤਾ ਰਹੀ ਹੈ।