ਹਿਮਾਂਸ਼ੀ ਨੇ ਹੁਣ ਪਹਿਲੀ ਵਾਰ ਮੀਡੀਆ ਨਾਲ ਸ਼ਹਿਨਾਜ਼ ਬਾਰੇ ਗੱਲ ਕੀਤੀ। ਹਿਮਾਂਸ਼ੀ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਸ਼ਹਿਨਾਜ਼ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਸ ਬਾਰੇ ਹਰ ਕੋਈ ਜਾਣਨ ਲਈ ਉਤਸੁਕ ਸੀ ਕਿ ਸ਼ਹਿਨਾਜ਼ ਤੇ ਹਿਮਾਂਸ਼ੀ 'ਚ ਕੀ ਹੋਇਆ ਸੀ।
ਹਿਮਾਂਸ਼ੀ ਖੁਰਾਣਾ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਨੇ ਉਸ ਦੇ ਬੁਆਏਫ੍ਰੈਂਡ ਦੇ ਵੱਡੇ ਭਰਾ ਨੂੰ ਉਸ ਬਾਰੇ ਝੂਠ ਬੋਲਿਆ ਸੀ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇ 'ਚ ਫੁੱਟ ਪੈ ਗਈ। ਉਸ ਨੇ ਦੱਸਿਆ ਕਿ ਸ਼ਹਿਨਾਜ਼ ਦੇ ਸਾਰੇ ਸ਼ਬਦ ਮੇਰੇ ਬੁਆਏਫ੍ਰੈਂਡ ਦੇ ਕੰਨਾਂ ਤੱਕ ਪਹੁੰਚਦੇ ਸੀ। ਇਸ ਕਰਕੇ ਉਸ ਦੇ ਨਾਲ-ਨਾਲ ਦੋਵਾਂ ਭਰਾਵਾਂ ਦੇ ਰਿਸ਼ਤੇ ਵੀ ਖ਼ਰਾਬ ਹੁੰਦੇ ਗਏ। ਹੁਣ ਦੋਵੇਂ ਭਰਾ ਵੀ ਆਪਸ 'ਚ ਗੱਲ ਨਹੀਂ ਕਰਦੇ।
ਹਿਮਾਂਸ਼ੀ ਨੇ ਕਿਹਾ, "ਸ਼ੋਅ 'ਤੇ ਵੀ ਉਸ ਨੇ ਕਿਹਾ ਕਿ ਮੇਰੇ ਬੁਆਏਫ੍ਰੈਂਡ ਦਾ ਭਰਾ ਉਸ ਨੂੰ ਏਅਰਪੋਰਟ 'ਤੇ ਛੱਡਣ ਆਇਆ ਸੀ। ਉਹ ਸਿਧਾਰਥ ਨਾਲ ਜੋ ਵੀ ਕਰ ਰਹੀ ਹੈ, ਉਹ ਪਿਆਰ ਨਹੀਂ ਹੈ।" ਤੁਹਾਨੂੰ ਦੱਸ ਦੇਈਏ ਕਿ ਸ਼ੋਅ 'ਤੇ ਸ਼ਹਿਨਾਜ਼ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਹਿਮਾਂਸ਼ੀ ਨੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ ਹਿਮਾਂਸ਼ੀ ਘਰ 'ਚ ਦਾਖਲ ਹੋਈ ਤਾਂ ਸ਼ਹਿਨਾਜ਼ ਕਾਫ਼ੀ ਹੈਰਾਨ ਹੋਈ ਸੀ।