Himanshi Khurana Video: ਹਿਮਾਂਸ਼ੀ ਖੁਰਾਣਾ ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ। ਉਸ ਨੇ ਆਪਣੇ ਟੈਲੇਂਟ ਤੇ ਬਿਊਟੀ ਦੇ ਦਮ `ਤੇ ਪੰਜਾਬੀ ਇੰਡਟਸਰੀ `ਚ ਹੀ ਨਹੀਂ, ਸਗੋਂ ਬਾਲੀਵੁੱਡ ਇੰਡਸਟਰੀ `ਚ ਵੀ ਨਾਮ ਕਮਾਇਆ ਹੈ। 


ਹਿਮਾਂਸ਼ੀ ਹਮੇਸ਼ਾ ਤੋਂ ਹੀ ਫ਼ਿੱਟਨੈਸ ਫ਼੍ਰੀਕ ਰਹੀ ਹੈ। ਹਿਮਾਂਸ਼ੀ ਨੂੰ ਫ਼ਿਟਨੈਸ ਨਾਲ ਬਹੁਤ ਪਿਆਰ ਹੈ। ਹਿਮਾਂਸ਼ੀ ਨੇ ਆਪਣੇ ਇੱਕ ਇੰਟਰਵਿਊ `ਚ ਕਿਹਾ ਸੀ ਕਿ ਉਹ ਖਾਣ ਪੀਣ ਦੀ ਕਾਫ਼ੀ ਸ਼ੌਕੀਨ ਹੈ। ਪਰ ਇਸ ਦੇ ਨਾਲ ਹੀ ਕਈ ਕਈ ਘੰਟੇ ਜਿੰਮ `ਚ ਵਰਕਆਊਟ ਕਰਦੀ ਹੈ, ਤਾਂ ਕਿ ਉਸ ਦੀ ਬੌਡੀ ਸ਼ੇਪ `ਚ ਰਹਿ ਸਕੇ। 


ਹਾਲ ਹੀ `ਚ ਹਿਮਾਂਸ਼ੀ ਨੇ ਆਪਣੇ ਜਿੰਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਫ਼ਿਟਨੈੱਸ ਗੋਲਜ਼ ਦਿੰਦੀ ਨਜ਼ਰ ਆ ਰਹੀ ਹੈ। ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਹਿਮਾਂਸ਼ੀ ਫ਼ਿੱਟ ਰਹਿਣ ਲਈ ਕਿੰਨੀਂ ਮੇਹਨਤ ਕਰਦੀ ਹੈ। ਉਹ ਆਪਣੀ ਬੌਡੀ ਨੂੰ ਸ਼ੇਪ `ਚ ਰੱਖਣ ਲਈ ਕਈ ਕਈ ਘੰਟੇ ਜਿੰਮ ;ਚ ਮੇਹਨਤ ਕਰਦੀ ਹੈ। ਦੇਖੋ ਵੀਡੀਓ:









ਦੱਸ ਦਈਏ ਕਿ 30 ਸਾਲਾ ਹਿਮਾਂਸ਼ੀ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ ਤੋਂ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਗਾਣਿਆਂ `ਚ ਕੰਮ ਕਰਨ ਲੱਗੀ। ਉਸ ਨੇ ਆਪਣੇ ਟੈਲੇਂਟ ਤੇ ਖੂਬਸੂਰਤ ਅੱਖਾਂ ਨੂੰ ਲੱਖਾਂ ਦੀਵਾਨੇ ਬਣਾਏ ਹਨ। 


ਹਿਮਾਂਸ਼ੀ ਨੇ ਕਈ ਪੰਜਾਬੀ ਫ਼ਿਲਮਾਂ `ਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਨਾਲ ਉਸ ਨੇ ਗਾਇਕੀ `ਚ ਵੀ ਹੱਥ ਆਜ਼ਮਾਇਆ ਹੈ। ਪਰ ਉਸ ਨੂੰ ਬਿੱਗ ਬੌਸ 13 `ਚ ਪੂਰੇ ਇੰਡੀਆ `ਚ ਨਾਂ ਤੇ ਸ਼ੋਹਰਤ ਮਿਲੀ ਹੈ। ਹਿਮਾਂਸ਼ੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ ਤੇ ਉਸ ਦੇ 1 ਕਰੋੜ ਤੋਂ ਵੱਧ ਫ਼ਾਲੋਅਰਜ਼ ਹਨ।