ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਅੱਜ ਜਸ਼ਨ ਮਨਾਉਣ ਦਾ ਮੌਕਾ ਹੈ। ਜੀ ਹਾਂ ਮੋਸਟ ਅਵੇਟਡ ਫ਼ਿਲਮ ਪੁਸ਼ਪਾ 2 ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਸਿਵਾ ਦੁਆਰਾ ਨਿਰਦੇਸ਼ਤ, 'ਪੁਸ਼ਪਾ 2: ਦ ਰੂਲ' ਇੱਕ ਐਕਸ਼ਨ ਡਰਾਮਾ ਹੈ ਜਿਸ ਵਿੱਚ ਅੱਲੂ ਅਰਜੁਨ, ਫਹਾਦ ਫਾਸਿਲ ਅਤੇ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 2021 'ਚ ਰਿਲੀਜ਼ ਹੋਈ 'ਪੁਸ਼ਪਾ: ਦਿ ਰਾਈਜ਼' ਦਾ ਸੀਕਵਲ ਹੈ ਅਤੇ ਇਸ 'ਚ ਅੱਲੂ ਅਰਜੁਨ ਪੁਸ਼ਪਾ ਰਾਜ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਪੁਸ਼ਪਾ ਦੇ ਦੂਜੇ ਭਾਗ ਨੂੰ ਲੈ ਕੇ ਫੈਨਜ਼ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਨ। 



ਇਸ ਫਿਲਮ 'ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਤੋਂ ਇਲਾਵਾ ਜਗਦੀਸ਼ ਪ੍ਰਤਾਪ ਬੰਦਰੀ, ਜਗਪਤੀ ਬਾਬੂ, ਪ੍ਰਕਾਸ਼ ਰਾਜ, ਅਨਸੂਯਾ ਭਾਰਦਵਾਜ, ਰਾਓ ਰਮੇਸ਼ ਆਦਿ ਸਹਾਇਕ ਭੂਮਿਕਾਵਾਂ 'ਚ ਹਨ। ਪੁਸ਼ਪਾ 2: ਦ ਰੂਲ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਰਿਲੀਜ਼ਾਂ ਵਿੱਚੋਂ ਇੱਕ ਹੈ। ਦਿਲਚਸਪ ਗੱਲ ਇਹ ਹੈ ਕਿ ਪੁਸ਼ਪਾ 2: ਦ ਰੂਲ ਤੇਲਗੂ, ਤਾਮਿਲ, ਹਿੰਦੀ, ਮਲਿਆਲਮ ਅਤੇ ਭੋਜਪੁਰੀ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।


ਪੁਸ਼ਪਾ 2: ਦ ਰੂਲ ਨੇ ਸ਼ਹਿਰ ਵਿੱਚ ਇੱਕ ਵੱਡੀ ਚਰਚਾ ਪੈਦਾ ਕੀਤੀ ਹੈ, ਨਿਰਮਾਤਾਵਾਂ ਨੇ ਫਿਲਮ ਲਈ ਪਟਨਾ ਵਿੱਚ ਇੱਕ ਵੱਡੇ ਟ੍ਰੇਲਰ ਲਾਂਚ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਅੱਲੂ ਅਰਜੁਨ ਅਤੇ ਰਸ਼ਮੀਕਾ ਨਜ਼ਰ ਆਉਣਗੇ।


ਦਿਲਚਸਪ ਗੱਲ ਇਹ ਹੈ ਕਿ ਅੱਲੂ ਅਰਜੁਨ ਪੁਸ਼ਪਾ 2: ਦ ਰੂਲ ਲਈ ਵੀ ਸੁਰਖੀਆਂ ਵਿੱਚ ਹਨ ਕਿਉਂਕਿ ਖਬਰ ਹੈ ਕਿ ਸੁਪਰਸਟਾਰ ਇਸ ਫਿਲਮ ਲਈ 300 ਕਰੋੜ ਰੁਪਏ ਦੀ ਵੱਡੀ ਰਕਮ ਵਸੂਲ ਰਹੇ ਹਨ। ਜਿਸ ਕਾਰਨ ਅੱਲੂ ਅਰਜੁਨ ਦੇਸ਼ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ ਵੀ ਬਣ ਗਏ ਹਨ।


 



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।