Ranbir Kapoor-Alia Bhatt Holi With Raha Kapoor: ਅੱਜ ਨਾ ਸਿਰਫ ਆਮ ਲੋਕ ਸਗੋਂ ਬਾਲੀਵੁੱਡ ਸੈਲੇਬਸ ਵੀ ਹੋਲੀ (Holi 2024) ਦੇ ਜਸ਼ਨ ਵਿੱਚ ਡੁੱਬੇ ਨਜ਼ਰ ਆ ਰਹੇ ਹਨ। ਇਕ ਪਾਸੇ ਤਾਂ ਕਈ ਸਿਤਾਰੇ ਹੋਲੀ ਪਾਰਟੀ 'ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇੰਡਸਟਰੀ 'ਚ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਆਪਣੇ ਖਾਸ ਦੋਸਤਾਂ ਨਾਲ ਇਹ ਤਿਉਹਾਰ ਮਨਾਇਆ। ਇਸ ਦਾ ਇੱਕ ਵੀਡੀਓ ਵੀ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਖੁੱਲ੍ਹ ਗਈ ਪੋਲ, ਇਸ ਪ੍ਰਸਿੱਧ ਲੇਖਕ ਨੂੰ ਕਰ ਰਹੀ ਡੇਟ, ਇੰਝ ਹੋਇਆ ਖੁਲਾਸਾ

ਰਣਬੀਰ-ਆਲੀਆ ਨੂੰ ਦੋਸਤਾਂ ਨਾਲ ਹੋਲੀ ਖੇਡਦੇ ਦੇਖਿਆ ਗਿਆਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਵੀਡੀਓ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਇਕੱਲੇ ਨਹੀਂ, ਸਗੋਂ ਆਪਣੀ ਲਾਡਲੀ ਬੇਟੀ ਰਾਹਾ ਕਪੂਰ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਇਹ ਸਟਾਰ ਜੋੜਾ ਆਪਣੇ ਗੁਆਂਢੀਆਂ ਅਤੇ ਕਰੀਬੀ ਦੋਸਤਾਂ ਨਾਲ ਗੁਲਾਲ ਦੀ ਹੋਲੀ ਖੇਡਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪ੍ਰਸ਼ੰਸਕਾਂ ਨੂੰ ਰਾਹਾ ਕਪੂਰ ਦੀ ਇੱਕ ਝਲਕ ਵੀ ਦੇਖਣ ਨੂੰ ਮਿਲੀ। ਜੋ ਵੀਡੀਓ 'ਚ ਚਿੱਟੇ ਰੰਗ ਦੀ ਫਰੌਕ ਪਹਿਨੀ ਨਜ਼ਰ ਆ ਰਹੀ ਹੈ।

ਵੀਡੀਓ 'ਚ ਸਫੇਦ ਪਹਿਰਾਵੇ 'ਚ ਨਜ਼ਰ ਆ ਰਹੀ ਰਾਹਾ ਕਪੂਰਵੀਡੀਓ 'ਚ ਆਲੀਆ ਅਤੇ ਰਣਬੀਰ ਕਾਫੀ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੇ ਹਨ। ਰਣਬੀਰ ਨੇ ਨੀਲੇ ਰੰਗ ਦੀ ਕਮੀਜ਼ ਦੇ ਨਾਲ ਕੈਪ ਪਾ ਕੇ ਆਪਣਾ ਲੁੱਕ ਪੂਰਾ ਕੀਤਾ। ਆਲੀਆ ਆਰੇਂਜ ਕਲਰ ਦੇ ਜਿਮ ਵਿਅਰ ਵਿੱਚ ਨਜ਼ਰ ਆ ਰਹੀ ਹੈ। ਪਰ ਇਸ ਜੋੜੇ ਦੀ ਬੇਟੀ ਰਾਹਾ ਕਪੂਰ ਨੇ ਆਪਣੀ ਕਿਊਟਨੈੱਸ ਨਾਲ ਵੀਡੀਓ ਦੀ ਸਾਰੀ ਲਾਈਮਲਾਈਟ ਚੁਰਾਈ। ਰਾਹਾ ਅਤੇ ਉਸ ਦੇ ਮਾਤਾ-ਪਿਤਾ ਦਾ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਹੋਲੀ ਦੀ ਵਧਾਈਇਸ ਤੋਂ ਪਹਿਲਾਂ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਰੈਂਬੋ ( ਸਤਰੰਗੀ ਪੀਂਘ) ਨਜ਼ਰ ਆ ਰਿਹਾ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਸੀ। ਆਲੀਆ ਨੇ ਲਿਖਿਆ, 'ਹੈਪੀ ਹੋਲੀ...

ਆਲੀਆ-ਰਣਬੀਰ ਵਰਕਫਰੰਟਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਖਰੀ ਵਾਰ ਰਣਵੀਰ ਸਿੰਘ ਨਾਲ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਜਯਾ ਬੱਚਨ ਅਤੇ ਧਰਮਿੰਦਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ ਸਨ।

ਰਣਬੀਰ ਕਪੂਰ ਆਖਰੀ ਵਾਰ ਫਿਲਮ 'ਐਨੀਮਲ' 'ਚ ਨਜ਼ਰ ਆਏ ਸਨ। ਅਭਿਨੇਤਾ ਨੇ ਇਸ ਫਿਲਮ ਵਿੱਚ ਇੱਕ ਸ਼ਕਤੀਸ਼ਾਲੀ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸਾਊਥ ਦੀ ਅਦਾਕਾਰਾ ਰਸ਼ਮਿਕਾ ਮੰਡਾਨਾ ਫਲਰਟ ਕਰਦੀ ਨਜ਼ਰ ਆਈ ਸੀ। ਫਿਲਮ 'ਚ ਅਨਿਲ ਕਪੂਰ ਤੋਂ ਇਲਾਵਾ ਬੌਬੀ ਦਿਓਲ ਵੀ ਸਨ। ਫਿਲਮ 'ਚ ਬੌਬੀ ਦਿਓਲ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਹੈ। ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਕਈ ਰਿਕਾਰਡ ਵੀ ਤੋੜੇ। 

ਇਹ ਵੀ ਪੜ੍ਹੋ: ਹੋਲੀ 'ਤੇ ਚੱਲਿਆ 'ਸ਼ੈਤਾਨ' ਦਾ ਕਾਲਾ ਜਾਦੂ, ਅਜੇ ਦੇਵਗਨ ਦੀ ਫਿਲਮ ਨੇ 17ਵੇਂ ਦਿਨ ਕੀਤੀ ਧਮਾਕੇਦਾਰ ਕਮਾਈ, ਜਾਣੋ ਕਲੈਕਸ਼ਨ