Pop Singer Shakira Hospitalised: ਕੋਲੰਬੀਆ ਦੀ ਗਾਇਕਾ-ਗੀਤਕਾਰ ਸ਼ਕੀਰਾ ਬਾਰੇ ਅਹਿਮ ਖ਼ਬਰ ਆ ਰਹੀ ਹੈ। ਦਰਅਸਲ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹੈ। ਇਸ ਕਾਰਨ ਸ਼ਕੀਰਾ ਨੂੰ ਪੇਰੂ ਵਿੱਚ ਆਪਣਾ ਸੰਗੀਤ ਸਮਾਰੋਹ ਰੱਦ ਕਰਨਾ ਪਿਆ ਹੈ। 48 ਸਾਲਾ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਆਓ ਜਾਣਦੇ ਹਾਂ ਸ਼ਕੀਰਾ ਨਾਲ ਕੀ ਹੋਇਆ ਹੈ।


ਹਸਪਤਾਲ ਵਿੱਚ ਦਾਖਲ ਹੈ ਸ਼ਕੀਰਾ  


ਐਤਵਾਰ ਨੂੰ, ਸ਼ਕੀਰਾ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਹਸਪਤਾਲ ਵਿੱਚ ਦਾਖਲ ਹੈ ਅਤੇ ਪੇਟ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੈ। ਸ਼ਕੀਰਾ ਨੇ ਇਹ ਵੀ ਦੱਸਿਆ ਕਿ ਉਸਦੇ ਡਾਕਟਰਾਂ ਨੇ ਉਸਨੂੰ ਪਰਫਾਰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ, "ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਮੈਨੂੰ ਦੁੱਖ ਹੋ ਰਿਹਾ ਹੈ ਕਿ ਮੈਨੂੰ ਕੱਲ੍ਹ ਰਾਤ ਪੇਟ ਦੀ ਸਮੱਸਿਆ ਕਾਰਨ ਐਮਰਜੈਂਸੀ ਰੂਮ ਵਿੱਚ ਜਾਣਾ ਪਿਆ ਅਤੇ ਮੈਂ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਾਂ।"


ਸ਼ਕੀਰਾ ਨੂੰ ਡਾਕਟਰਾਂ ਨੇ ਪਰਫਾਰਮ ਨਾ ਕਰਨ ਦੀ ਸਲਾਹ ਦਿੱਤੀ 


ਸ਼ਕੀਰਾ ਨੇ ਅੱਗੇ ਕਿਹਾ, “ਡਾਕਟਰਾਂ ਨੇ ਉਨ੍ਹਾਂ ਨੂੰ ਪਰਫਾਰਮ ਨਾ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਸਟੇਜ 'ਤੇ ਆਉਣ ਲਈ ਸਹੀ ਹਾਲਤ ਵਿੱਚ ਨਹੀਂ ਹੈ। ਸ਼ਕੀਰਾ ਨੇ ਸ਼ੋਅ ਰੱਦ ਹੋਣ 'ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਪੇਰੂ ਵਿੱਚ ਆਪਣੇ ਪ੍ਰਸ਼ੰਸਕਾਂ ਲਈ ਪਰਫਾਰਮ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਉਨ੍ਹਾਂ ਨੇ ਲਿਖਿਆ, “ਮੈਂ ਬਹੁਤ ਦੁਖੀ ਹਾਂ ਕਿ ਅੱਜ ਮੈਂ ਸਟੇਜ 'ਤੇ ਨਹੀਂ ਜਾ ਸਕਾਂਗੀ। ਮੈਂ  ਬਹੁਤ ਭਾਵੁਕ ਅਤੇ ਉਤਸ਼ਾਹਿਤ ਸੀ ਕਿ ਆਪਣੇ ਸ਼ਾਨਦਾਰ ਪ੍ਰਸ਼ੰਸਕਾਂ ਨਾਲ ਪੇਰੂ ਵਿੱਚ ਮਿਲਾਂਗੀ।






 


ਸ਼ਕੀਰਾ ਨੇ ਸੋਮਵਾਰ ਤੱਕ ਡਿਸਚਾਰਜ ਹੋਣ ਦੀ ਗੱਲ ਕਹੀ


ਹਸਪਤਾਲ ਵਿੱਚ ਹੋਣ ਦੇ ਬਾਵਜੂਦ, ਹਿਪਸ ਡੋਂਟ ਲਾਈ ਗਾਇਕਾ ਨੂੰ ਜਲਦੀ ਹੀ ਸਟੇਜ 'ਤੇ ਵਾਪਸ ਆਉਣ ਦਾ ਵਿਸ਼ਵਾਸ ਹੈ। ਉਨ੍ਹਾਂ ਨੇ ਸੋਮਵਾਰ ਤੱਕ ਛੁੱਟੀ ਮਿਲਣ ਅਤੇ ਆਪਣਾ ਦੌਰਾ ਮੁੜ ਸ਼ੁਰੂ ਕਰਨ ਦੀ ਉਮੀਦ ਪ੍ਰਗਟਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਕੰਸਰਟ ਪ੍ਰਮੋਟਰ ਪਹਿਲਾਂ ਹੀ ਇੱਕ ਨਵੀਂ ਤਰੀਕ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ "ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ ਅਤੇ ਤੁਹਾਡੀ ਸਮਝ ਦੀ ਸਰਹਾਨਾ ਕਰਦੀ ਹਾਂ।"