Taylor Swift Billboard Top 10: ਹਾਲੀਵੁੱਡ ਗਾਇਕਾ ਟੇਲਰ ਸਵਿਫਟ ਦੀ ਦੁਨੀਆ ਭਰ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦਾ ਹਰ ਗਾਣਾ ਬਿਲਬੋਰਡ ਚਾਰਟ `ਚ ਸ਼ਾਮਲ ਹੁੰਦਾ ਹੈ। ਜਦੋਂ ਵੀ ਉਹ ਕੋਈ ਐਲਬਮ ਜਾਂ ਗੀਤ ਰਿਲੀਜ਼ ਕਰਦੀ ਹੈ ਤਾਂ ਉਹ ਉਹ ਸੁਪਰਹਿੱਟ ਹੋ ਜਾਂਦਾ ਹੈ। ਇਸੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਟੇਲਰ ਨੇ ਇੱਕ ਵਾਰ ਫ਼ਿਰ ਤੋਂ ਇਤਿਹਾਸ ਰਚ ਦਿੱਤਾ ਹੈ। 


ਟੇਲਰ ਸਵਿਫ਼ਟ ਦੀ ਨਵੀਂ ਐਲਬਮ `ਮਿੱਡਨਾਈਟਸ` ਹਾਲ ਹੀ `ਚ ਰਿਲੀਜ਼ ਹੋਈ ਹੈ। ਇਹ ਐਲਬਮ ਰਿਲੀਜ਼ ਹੁੰਦੇ ਹੀ ਟੇਲਰ ਇੱਕ ਵਾਰ ਫ਼ਿਰ ਤੋਂ ਸੁਰਖੀਆਂ `ਚ ਹੈ। ਐਲਬਮ ਦੇ ਕੁੱਲ 12 ਗੀਤ ਟੇਲਰ ਦੀ ਅਵਾਜ਼ `ਚ ਰਿਲੀਜ਼ ਹੋਏ ਹਨ, ਜਿਨ੍ਹਾਂ ਵਿੱਚੋਂ 10 ਗਾਣਿਆਂ ਨੇ ਇਕੱਠੇ ਬਿਲਬੋਰਡ ਚਾਰਟ ਦੇ ਟੌਪ ਟੈੱਨ ਤੇ ਕਬਜ਼ਾ ਕਰ ਲਿਆ ਹੈ। ਰਿਪੋਰਟ ਮੁਤਾਬਕ 64 ਸਾਲਾਂ ਬਾਅਦ ਕਿਸੇ ਕਲਾਕਾਰ ਨੇ ਇਹ ਇਤਿਹਾਸ ਰਚਿਆ ਹੈ। ਇਸ ਦੇ ਨਾਲ ਨਾਲ ਹੀ ਟੇਲਰ ਨੇ ਡਰੇਕ ਦਾ ਰਿਕਾਰਡ ਤੋੜ ਦਿਤਾ ਹੈ। ਸਾਲ 2021 `ਚ ਡਰੇਕ ਦੀ ਐਲਬਮ ਦੇ 9 ਗਾਣਿਆਂ ਨੇ ਬਿਲਬੋਰਡ ਚਾਰਟ ਟੌਪ 9 ਸਥਾਨ ਹਾਸਲ ਕੀਤੇ ਸੀ। ਹੁਣ ਟੇਲਰ ਦੇ 10 ਗਾਣੇ ਬਿਲਬੋਰਡ ਟੌਪ ਟੈਨ `ਚ ਸ਼ਾਮਲ ਹਨ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ। 








ਇਹ ਵੀ ਪੜ੍ਹੋ: ਸਾਊਥ ਸਟਾਰ ਹੰਸਿਕਾ ਮੋਟਵਾਨੀ ਨੂੰ ਪ੍ਰੇਮੀ ਨੇ ਰੋਮਾਂਟਿਕ ਅੰਦਾਜ਼ `ਚ ਕੀਤਾ ਪ੍ਰਪੋਜ਼, ਤਸਵੀਰਾਂ ਵਾਇਰਲ


ਇਹ ਹਨ ਟੇਲਰ ਸਵਿਫਟ ਦੇ ਟੌਪ ਟੈੱਨ ਗਾਣੇ
1. ਐਂਟੀ ਹੀਰੋ (Anti-Hero)



2. ਲੈਵੇਂਡਰ ਹੇਜ਼ (Lavender Haze)



3. ਮਰੂਨ (Maroon)



4. ਸਨੋਅ ਆਨ ਦ ਬੀਚ (Snow on the Beach)



5. ਮਿਡਨਾਈਟ ਰੇਨ (Midnight Rain)



6. ਬੀਜਿਊਲਡ (Bejeweled)



7. ਕੁਐਸਚਨ (Question…?)



8. ਯੂ ਆਰ ਆਨ ਯੂਅਰ ਆਨ, ਕਿਡ (You’re on Your Own, Kid)



9. ਕਰਮਾ (Karma)



10. ਵਿਜੀਲੈਂਟ ਸ਼ਿੱਟ (Vigilante Shit)



ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਇਸ ਹਾਲੀਵੁੱਡ ਅਭਿਨੇਤਰੀ `ਤੇ ਸੀ ਫਿਦਾ, ਅਦਾਕਾਰਾ ਨਾਲ ਡਿਨਰ ਡੇਟ ਤੇ ਜਾਣਾ ਚਾਹੁੰਦੇ ਸੀ ਦਿਲਜੀਤ