Loretta Lynn Passes Away: ਮਸ਼ਹੂਰ ਕੰਟਰੀ ਮਿਊਜ਼ਿਕ ਸਟਾਰ ਲੋਰੇਟਾ ਲਿਨ ਦਾ ਦਿਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਉਨ੍ਹਾਂ ਨੇ 'ਕੋਲ ਮਾਈਨਰਜ਼ ਡਾਟਰ' ਅਤੇ 'ਯੂ ਐਨਟ ਵੂਮੈਨ ਐਨਫ' ਵਰਗੀਆਂ ਹਿੱਟ ਫਿਲਮਾਂ ਲਈ ਗੀਤ ਗਾਏ। ਲੋਰੇਟਾ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਦੁਖਦ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਲੋਰੇਟਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ। ਲੋਰੇਟਾ ਦੇ ਬੱਚਿਆਂ ਨੇ ਟਵੀਟ ਕੀਤਾ, "ਸਾਡੀ ਪਿਆਰੀ ਮਾਂ ਲੋਰੇਟਾ ਲਿਨ ਦਾ ਅੱਜ ਸਵੇਰੇ 4 ਅਕਤੂਬਰ ਨੂੰ ਦੇਹਾਂਤ ਹੋ ਗਿਆ। ਉਹ ਸੁੱਤੇ ਪਏ ਹੀ ਚੱਲ ਵੱਸੇ।"









ਪਰਿਵਾਰ ਨੇ ਬਿਆਨ 'ਚ ਉਨ੍ਹਾਂ ਦੀ ਨਿੱਜਤਾ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਬਿਆਨ 'ਚ ਕਿਹਾ ਗਿਆ ਹੈ, ''ਲੋਰੇਟਾ ਲਿਨ ਦੀ ਇਸ ਤਰ੍ਹਾਂ ਮੌਤ ਨਾਲ ਸਭ ਲੋਕ ਸਦਮੇ ਵਿੱਚ ਹਨ। ਪਰ ਪਰਿਵਾਰ ਹੋਣ ਦੇ ਨਾਤੇ ਅਸੀਂ ਮੀਡੀਆ ਤੇ ਪ੍ਰਸ਼ੰਸਕਾਂ ਨੂੰ ਸਾਡੀ ਨਿੱਜਤਾ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।" ਲੋਰੇਟਾ ਲਿਨ ਦੇ ਪਿਤਾ ਕੋਲੇ ਦੀ ਖਾਨ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਹਾਲੀਵੁੱਡ `ਚ ਵੱਖਰੀ ਪਛਾਣ ਬਣਾਈ।


ਲੋਰੇਟਾ ਦੀ ਮੌਤ ਤੋਂ ਪ੍ਰਸ਼ੰਸਕ ਦੁਖੀ
ਲੋਰੇਟਾ ਲਿਨ ਨੇ ਜੀਵਨ ਅਤੇ ਪਿਆਰ ਬਾਰੇ ਗੀਤ ਲਿਖ ਕੇ ਅਪਲਾਚੀਆ ਵਿੱਚ ਇੱਕ ਔਰਤ ਵਜੋਂ ਆਪਣੇ ਲਈ ਇੱਕ ਨਾਮ ਬਣਾਇਆ। ਲੋਰੇਟਾ ਦੀ ਮੌਤ ਨੇ ਉਸ ਦੇ ਪ੍ਰਸ਼ੰਸਕਾਂ ਅਤੇ ਅਮਰੀਕੀ ਸੰਗੀਤ ਪ੍ਰੇਮੀ ਦਾ ਦਿਲ ਤੋੜ ਦਿੱਤਾ ਹੈ। ਇੰਡਸਟਰੀ ਨਾਲ ਜੁੜੇ ਉਨ੍ਹਾਂ ਦੇ ਦੋਸਤਾਂ, ਫਾਲੋਅਰਜ਼ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ।


ਗਾਇਕਾ ਸਟੈਲਾ ਪੈਟਰਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਅਮਰੀਕੀ ਗਾਇਕਾ ਸਟੈਲਾ ਪੈਟਰਨ ਨੇ ਲੋਰੇਟਾ ਲਿਨ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ ਅਤੇ ਟਵਿੱਟਰ 'ਤੇ ਉਨ੍ਹਾਂ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, ''ਮੇਰੀ ਪਿਆਰੀ ਦੋਸਤ ਲੋਰੇਟਾ ਲਿਨ ਦੇ ਦਿਹਾਂਤ ਦੀ ਖਬਰ ਨਾਲ ਮੇਰਾ ਦਿਲ ਟੁੱਟ ਗਿਆ ਹੈ। ਮੈਂ ਸਾਡੀ ਮਿੱਠੀ ਯਾਤਰਾ ਅਤੇ ਖੁਸ਼ੀ ਨੂੰ ਹਮੇਸ਼ਾ ਯਾਦ ਰੱਖਾਂਗਾ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਸਵੀਟ ਐਂਜਲ।"