ਮੁੰਬਈ: ਬਾਲੀਵੁੱਡ ਤੇ ਪਾਲੀਵੁੱਡ ਦੇ ਫੇਵਰੇਟ ਰੈਪਰ ਹਨੀ ਸਿੰਘ 36 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 15 ਮਾਰਚ, 1983 ‘ਚ ਹੁਸ਼ਿਆਰਪੁਰ ‘ਚ ਹੋਇਆ ਸੀ। ਯੋ-ਯੋ ਹਨੀ ਸਿੰਘ ਦਾ ਅਸਲ ਨਾਂ ਹਿਰਦੇਸ਼ ਸਿੰਘ ਹੈ। ਹਨੀ ਸਿੰਘ ਨੇ ਬ੍ਰਿਟੇਨ ਦੇ ਟ੍ਰਿਨਿਟੀ ਸਕੂਲ ਤੋਂ ਮਿਊਜ਼ਿਕ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਟਸਟਰੀ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।



ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਿਡ ਯੋ ਯੋ ਹਨੀ ਸਿੰਘ ਰੈਪਰ, ਗਾਇਕ, ਗੀਤਕਾਰ ਤੇ ਡਾਇਰੈਕਟਰ ਵੀ ਹਨ। ਇਸ ਦੇ ਚੱਲਦੇ ਉਨ੍ਹਾਂ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ‘ਚ ਹਨੀ ਸਿੰਘ ਦੇ ਭਰਾਵਾਂ ਤੇ ਦੋਸਤਾਂ ਨੇ ਬਹੁਤ ਹੀ ਸ਼ਾਨਦਾਰ ਕੇਕ ਉਨ੍ਹਾਂ ਲਈ ਭੇਜਿਆ ਹੈ। ਕੇਕ ਦੀ ਲੁੱਕ ਗ੍ਰੈਮੀ ਐਵਾਰਡਸ ਵਾਲੀ ਹੈ। ਤਸਵੀਰ ਨੂੰ 2 ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।


ਯੋ ਯੋ ਨਾਮ ਇਹ ਉਨ੍ਹਾਂ ਦੇ ਇੱਕ ਅਮਰੀਕਨ ਮਿੱਤਰ ਤੋਂ ਮਿਲਿਆ ਹੈ। ਉਨ੍ਹਾਂ ਦੇ ਦੋਸਤ ਮੰਨਦੇ ਸਨ ਕਿ ਇੱਕ ਆਮ ਭਾਰਤੀ ਜਦੋਂ ਅੰਗ੍ਰੇਜ਼ੀ ਨਹੀਂ ਬੋਲ ਪਾਉਂਦਾ, ਉਸ ਸਮੇਂ ਵੀ ਉਹ ‘ਯਾ-ਯਾ’ ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀ ਸਿੰਘ ਦੇ ਦੋਸਤ ਉਨ੍ਹਾਂ ਨੂੰ ‘ਯੋ-ਯੋ’ ਕਹਿਣ ਲੱਗ ਪਏ ਪਰ ਹਨੀ ਸਿੰਘ ਦਾ ਮੰਨਣਾ ਹੈ ਯੋ ਯੋ ਦਾ ਮਤਲਬ ਤੁਹਾਡਾ ਆਪਣਾ ਹੈ ਯਾਨੀ ਤੁਹਾਡਾ ਆਪਣਾ ਹਨੀ ਸਿੰਘ।