Satinder Satti Fitness Tips: ਪੰਜਾਬੀ ਗਾਇਕਾ, ਐਂਕਰ ਸਤਿੰਦਰ ਸੱਤੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ 47 ਸਾਲ ਦੀ ਉਮਰ ਵਿੱਚ ਵੀ ਆਪਣੀ ਫਿੱਟਨੇਸ ਨਾਲ ਹਰ ਕਿਸੇ ਨੂੰ ਹੈਰਾਨ ਕਰਦੀ ਹੈ। ਆਖਿਰ ਸਤਿੰਦਰ ਸੱਤੀ 47 ਸਾਲ ਦੀ ਉਮਰ ਵਿੱਚ ਖੁਦ ਨੂੰ ਕਿਵੇਂ ਰੱਖਦੀ ਹੈ ਫਿੱਟ ਅੱਜ ਅਸੀ ਤੁਹਾਨੂੰ ਇਸਦਾ ਖਾਸ ਤਰੀਕਾ ਦੱਸਣ ਜਾ ਰਹੇ ਹਨ। ਦੱਸ ਦੇਈਏ ਕਿ ਆਪਣੀ ਫਿੱਟਨੇਸ ਦਾ ਰਾਜ਼ ਦੱਸਦੇ ਹੋਏ ਸਤਿੰਦਰ ਸੱਤੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਦੱਸ ਰਹੀ ਹੈ ਕਿ ਕਿਵੇਂ ਤੁਸੀ ਖੁਦ ਨੂੰ ਫਿੱਟ ਅਤੇ ਤੰਦਰੁਸਤ ਰੱਖ ਸਕਦੇ ਹੋ।
ਦਰਅਸਲ, ਸਤਿੰਦਰ ਸੱਤੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੰਗ 'ਤੇ ਭਾਰ ਘਟਾਉਣ ਲਈ ਸੁਝਾਅ ਤੁਹਾਡੀ ਸਰੀਰਕ ਸਿਹਤ, ਮਾਨਸਿਕ ਸਿਹਤ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਹੈ। ਆਪਣੇ ਆਪ ਦਾ ਖਿਆਲ ਰੱਖਣਾ ਸ਼ੁਰੂ ਕਰੋ ❤️ਲਵ... ਇਸ ਵੀਡੀਓ ਵਿੱਚ ਸਤਿੰਦਰ ਸੱਤੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਜੇਕਰ ਤੁਹਾਨੂੰ ਲੱਗ ਰਿਹਾ ਕਿ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਭਾਰ ਘੱਟ ਹੀ ਨਹੀਂ ਰਿਹਾ, ਸੂਈ ਹਿੱਲ ਹੀ ਨਹੀਂ ਰਹੀ ਹੈ, ਇਸਦਾ ਇੱਕ ਬਹੁਤ ਵਧੀਆ ਨੁਸਖਾ... ਵੈਸੇ ਤਾਂ ਸਾਡੀਆਂ ਨਾਨੀਆਂ ਅਤੇ ਦਾਦੀਆਂ ਵਰਤਦੀਆਂ ਆਈਆਂ ਨੇ... ਰਸੋਈ ਵਿੱਚ ਇਸਦਾ ਸਾਰਾ ਸਾਮਾਨ ਹੁੰਦਾ ਹੈ। ਪਹਿਲਾਂ ਤਾ ਤੁਸੀ ਕੀ ਕਰਨਾ ਹੈ ਇੱਕ ਕੱਪ ਪਾਣੀ ਲੈਣਾ ਹੈ...ਉਸ ਵਿੱਚ ਥੋੜ੍ਹਾ ਜਿਹਾ ਅਦਰਕ ਅਤੇ ਕੱਚੀ ਹਲਦੀ ਰਗੜ ਕੇ ਪਾਓ... ਇਸ ਨੂੰ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਣਾ ਹੈ। ਕਿਉਂਕਿ ਇਸਦੀ ਤਾਸੀਰ ਗਰਮ ਹੁੰਦੀ ਹੈ ਜੋ ਤੁਹਾਡੇ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀ 30 ਦਿਨਾਂ ਵਿੱਚ ਇਸਦਾ ਅਸਰ ਦੇਖ ਸਕਦੇ ਹੋ...
ਸਤਿੰਦਰ ਸੱਤੀ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਤਿੰਦਰ ਸੱਤੀ ਦਾ ਧੰਨਵਾਦ ਵੀ ਕਰ ਰਹੇ ਹਨ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸਤਿੰਦਰ ਸੱਤੀ 50 ਸਾਲ ਦੀ ਉਮਰ ਵਿੱਚ ਵੀ ਕਾਫੀ ਐਕਟਿਵ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸੱਤੀ ਕੈਨੇਡਾ 'ਚ ਵਕੀਲ ਵੀ ਬਣੀ ਹੈ।