Nimrat Khaira Instagram Earnings: ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਸਭ ਤੋਂ ਮਸ਼ਹੂਰ ਸੈਲੇਬਸ 'ਚੋਂ ਇੱਕ ਹੈ। ਉਸ ਦੇ ਗਾਏ ਗੀਤਾਂ ਨੇ ਕਈ ਵੱਡੇ ਰਿਕਾਰਡ ਬਣਾਏ ਹਨ। ਇਸ ਦੇ ਨਾਲ ਨਾਲ ਨਿੰਮੋ ਦਾ ਨਾਮ ਉਨ੍ਹਾਂ ਕਲਾਕਾਰਾਂ 'ਚ ਜੁੜਦਾ ਹੈ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਨਿੰਮੋ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਗਾਇਕਾ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 8.7 ਮਿਲੀਅਨ ਯਾਨਿ 87 ਲੱਖ ਫਾਲੋਅਰਜ਼ ਹਨ।
ਇਸ ਦੇ ਨਾਲ ਨਾਲ ਸਭ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਜਿਸ ਇਨਸਾਨ ਦੇ ਇੰਨੇਂ ਜ਼ਿਆਦਾ ਇੰਸਟਾਗ੍ਰਾਮ ਫਾਲੋਅਰਜ਼ ਹੋਣ, ਤਾਂ ਉਹ ਕਮਾਈ ਵੀ ਉਨੀਂ ਹੀ ਕਰਦਾ ਹੋਵੇਗਾ। ਅਜਿਹਾ ਹੁੰਦਾ ਵੀ ਹੈ। ਵੱਡੇ ਵੱਡੇ ਸੈਲੇਬਸ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਲਈ ਲੱਖਾਂ-ਕਰੋੜਾਂ ਰੁਪਏ ਫੀਸ ਚਾਰਜ ਕਰਦੇ ਹਨ। ਇਸੇ ਤਰ੍ਹਾਂ ਨਿਮਰਤ ਖਹਿਰਾ ਨੇ ਹੁਣ ਖੁਦ ਅੱਗੇ ਆ ਕੇ ਖੁਲਾਸਾ ਕੀਤਾ ਹੈ ਕਿ ਅਦਾਕਾਰਾ ਨੂੰ ਇੰਸਟਾਗ੍ਰਾਮ ਤੋਂ ਕਿੰਨੀ ਕਮਾਈ ਹੁੰਦੀ ਹੈ। ਆਓ ਜਾਣਦੇ ਹਾਂ।
ਨਿਮਰਤ ਖਹਿਰਾ ਨੇ ਬੀਤੇ ਦਿਨੀਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜੋ ਕਿ ਹੁਣ ਕਾਫੀ ਜ਼ਿਆਦਾ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਨਿੰਮੋ ਨੇ ਇਸ ਵੀਡੀਓ 'ਚ ਆਪਣੀ ਇੰਸਟਾਗ੍ਰਾਮ ਤੋਂ ਹੋਣ ਵਾਲੀ ਕਮਾਈ ਦਾ ਖੁਲਾਸਾ ਕੀਤਾ ਹੈ। ਨਿਮਰਤ ਕਹਿੰਦੀ ਹੈ ਕਿ 'ਰੁਪਿਆ ਇੱਕ ਵੀ ਨਹੀਂ ਮਿਿਲਿਆ ਇੰਸਟਾਗ੍ਰਾਮ ਤੋਂ ਮੈਨੂੰ, ਹਜ਼ਾਰਾਂ ਦੇ ਰੀਚਾਰਜ ਕਰ ਕਰ ਕੇ ਪੈਸੇ ਵੇਸਟ ਕਰ ਲਏ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ ਪੋਸਟ ਮਿੰਟਾਂ 'ਚ ਵਾਇਰਲ ਹੁੰਦੇ ਹਨ। ਹਾਲ ਹੀ 'ਚ ਨਿੰਮੋ ਨੇ 'ਸਾਗਰ ਦੀ ਵਹੁਟੀ' ਵਾਲੇ ਗਾਣੇ 'ਤੇ ਵੀਡੀਓ ਬਣਾਈ ਤਾਂ ਉਸ ਦੀ ਵੀਡੀਓ ਸਭ ਤੋਂ ਜ਼ਿਆਦਾ ਦੇਖੀ ਗਈ ਅਤੇ ਰੱਜ ਕੇ ਵਾਇਰਲ ਹੋਈ।