ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ ਸਮੇਤ ਕਈ ਮਸ਼ਹੂਰ ਵਿਅਕਤੀਆਂ 'ਤੇ ਘਰ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਤਾਪਸੀ ਨੂੰ ਬਾਲੀਵੁੱਡ ਇੰਡਸਟਰੀ ਦੇ ਕਈ ਮਸ਼ਹੂਰ ਲੋਕਾਂ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸਰਕਾਰ ਤਾਪਸੀ ਅਤੇ ਅਨੁਰਾਗ ਤੋਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ 'ਤੇ ਬਦਲਾ ਲੈ ਰਹੀ ਹੈ। ਇਸ ਦੌਰਾਨ ਤਾਪਸੀ ਦੇ ਬੁਆਏਫ੍ਰੈਂਡ ਅਤੇ ਭਾਰਤੀ ਬੈਡਮਿੰਟਨ ਕੋਚ ਮੈਥੀਅਸ ਬੋਈ ਨੇ ਉਸ ਦੇ ਸਮਰਥਨ ਵਿੱਚ ਟਵੀਟ ਕਰਕੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਖੇਡ ਮੰਤਰੀ ਕਿਰਨ ਰਿਜੀਜੂ ਤੋਂ ਮਦਦ ਦੀ ਮੰਗ ਕੀਤੀ। ਕਿਰਨ ਰਿਜਿਜੂ ਨੇ ਵੀ ਬੋਈ ਦੇ ਟਵੀਟ ਦਾ ਜਵਾਬ ਦਿੱਤਾ ਹੈ।


 


ਮੈਥੀਅਸ ਦਾ ਕਹਿਣਾ ਹੈ ਕਿ ਤਾਪਸੀ ਅਤੇ ਉਸ ਦਾ ਪਰਿਵਾਰ ਆਈਟੀ ਦੀ ਛਾਪੇਮਾਰੀ ਕਰਕੇ ਬਹੁਤ ਪ੍ਰੇਸ਼ਾਨ ਹਨ। ਕਿਰਨ ਰਿਜਿਜੂ ਨੂੰ ਆਪਣੇ ਟਵੀਟ ਵਿੱਚ ਟੈਗ ਕਰਦੇ ਹੋਏ, ਉਸ ਨੇ ਲਿਖਿਆ, "ਮੈਂ ਥੋੜਾ ਪਰੇਸ਼ਾਨ ਹਾਂ। ਕੁਝ ਐਥਲੀਟਸ ਲਈ, ਮੈਂ ਪਹਿਲੀ ਵਾਰ ਕੋਚ ਵਜੋਂ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹਾਂ, ਦੂਜੇ ਪਾਸੇ ਤਪਸੀ ਦੇ ਘਰ, ਆਈਟੀਐਸ ਦੀ ਰੈਡ ਕੀਤੀ ਜਾ ਰਹੀ ਹੈ, ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਖ਼ਾਸਕਰ ਉਸ ਦੇ ਪੇਰੈਂਟਸ ਨੂੰ ਬੇਲੋੜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਕਿਰਨ ਰਿਜੀਜੂ ਕਿਰਪਾ ਕਰਕੇ ਕੁਝ ਕਰੋ।"



ਕਿਰਨ ਰਿਜਿਜੂ ਨੇ ਇਸ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਆਮਦਨ ਕਰ ਵਿਭਾਗ ਕਾਨੂੰਨ ਦੇ ਦਾਇਰੇ 'ਚ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, "ਦੇਸ਼ ਦਾ ਕਾਨੂੰਨ ਸਭ ਤੋਂ ਵੱਡਾ ਹੈ ਅਤੇ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹ ਮਾਮਲਾ ਤੁਹਾਡੇ ਤੇ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ। ਸਾਨੂੰ ਭਾਰਤੀ ਖੇਡਾਂ ਦੇ ਲਾਭ ਲਈ ਆਪਣੀ ਪ੍ਰੋਫੈਸ਼ਨਲ ਡਿਊਟੀ 'ਤੇ ਧਿਆਨ ਦੇਣਾ ਚਾਹੀਦਾ ਹੈ।"