ਸਾਬਕਾ ਭਾਰਤੀ ਕ੍ਰਿਕੇਟ ਕਪਤਾਨ ਸੁਨੀਲ ਗਾਵਸਕਰ ਨੇ ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ 'ਤੇ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਬਾਰੇ ਇੱਕ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਉਹ ਕਾਫੀ ਟ੍ਰੋਲ ਹੁੰਦੇ ਦਿੱਖ ਰਹੇ ਹਨ। ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖੀ ਅਤੇ ਸੁਨੀਲ ਗਾਵਸਕਰ ਦੇ ਬਿਆਨ 'ਤੇ ਕਮੈਂਟ ਕੀਤਾ। ਹੁਣ ਇਸ ਪੂਰੇ ਮਾਮਲੇ 'ਤੇ ਕੰਗਨਾ ਰਣੌਤ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ।


ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਸੁਨੀਲ ਗਾਵਸਕਰ ਨੂੰ ਢੁਕਵਾਂ ਜਵਾਬ ਦਿੱਤਾ। ਅਨੁਸ਼ਕਾ ਨੇ ਲਿਖਿਆ - 'ਤੁਸੀਂ ਕਿਸੇ ਹੋਰ ਸ਼ਬਦ ਨਾਲ ਮੇਰੇ ਪਤੀ ਦੀ ਪਰਫਾਰਮੈਂਸ 'ਤੇ ਨਿਸ਼ਾਨਾ ਸਾਧ ਸਕਦੇ ਹੋ, ਪਰ ਤੁਸੀਂ ਮੇਰਾ ਨਾਮ ਵੀ ਇਸ 'ਚ ਖਿੱਚ ਲਿਆ, ਕੀ ਇਹ ਸਹੀ ਹੈ? ਇਹ 2020 ਚੱਲ ਰਿਹਾ ਹੈ, ਪਰ ਮੇਰੇ ਲਈ ਚੀਜ਼ਾਂ ਅੱਜ ਵੀ ਸਹੀ ਨਹੀਂ ਹੈ। ਮੈਨੂੰ ਹਮੇਸ਼ਾਂ ਕ੍ਰਿਕਟ ਦੇ ਮੁਦੇ 'ਚ ਘਸੀਟ ਲਿਆ ਜਾਂਦਾ ਹੈ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦੀ ਹਾਂ। ਤੁਸੀਂ ਇਸ ਖੇਡ ਦੇ ਦਿੱਗਜ ਹੋ। ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਮੇਰਾ ਨਾਮ ਲਿਆ ਸੀ ਤਾਂ ਮੈਨੂੰ ਕਿਵੇਂ ਮਹਿਸੂਸ ਹੋਇਆ ਸੀ।



ਕੰਗਨਾ ਨੇ ਟਵੀਟ ਕੀਤਾ, "ਅਨੁਸ਼ਕਾ ਸ਼ਰਮਾ ਉਦੋਂ ਚੁੱਪ ਰਹੀ ਜਦੋਂ ਮੈਨੂੰ ਧਮਕੀ ਦਿੱਤੀ ਗਈ ਅਤੇ ਹਰਾਮਖੋਰ ਕਿਹਾ ਗਿਆ, ਪਰ ਅੱਜ ਜਦੋਂ ਉਸ ਨੂੰ ਖ਼ੁਦ ਅਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮੈਂ ਨਿੰਦਾ ਕਰਦੀ ਹਾਂ ਕਿ ਸੁਨੀਲ ਗਾਵਸਕਰ ਨੇ ਉਸ ਨੂੰ ਕ੍ਰਿਕਟ 'ਚ ਇਸ ਤਰ੍ਹਾਂ ਖਿੱਚਿਆ, ਪਰ ਸਿਰਫ ਕੁਝ ਚੀਜ਼ਾਂ 'ਤੇ ਫੈਮਿਨਿਜ਼ਮ ਦਿਖਾਉਣਾ ਵੀ ਸਹੀ ਨਹੀਂ ਹੈ।"


ਕੰਗਨਾ ਨੇ ਅੱਗੇ ਆਪਣੇ ਟਵੀਟ ਵਿੱਚ ਲਿਖਿਆ, "ਅਨੁਸ਼ਕਾ ਸ਼ਰਮਾ ਆਪਣੀ ਅਗਲੀ ਫਿਲਮ ਵਿੱਚ ਕ੍ਰਿਕਟਰ ਦੀ ਭੂਮਿਕਾ ਨਿਭਾ ਰਹੀ ਹੈ। ਇਸ ਦੇ ਨਾਲ ਹੀ ਕਈ ਵੀਡੀਓ 'ਚ ਉਹ ਵਿਰਾਟ ਕੋਹਲੀ ਨਾਲ ਅਭਿਆਸ ਕਰਦੇ ਵੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ 'ਤੇ ਲਿਖਿਆ ਸੀ, 'ਗਾਵਸਕਰ ਜੀ, ਤੁਹਾਡਾ ਸੁਨੇਹਾ ਪ੍ਰੇਸ਼ਾਨ ਕਰਨ ਵਾਲਾ ਤੱਥ ਹੈ।"