Shubhman Gill Sara Ali Khan: ਸੋਨਮ ਬਾਜਵਾ ਦਾ ਸ਼ੋਅ ‘ਦਿਲ ਦੀਆਂ ਗੱਲਾਂ 2’ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਇਸ ਸ਼ੋਅ ‘ਚ ਹੁਣ ਤੱਕ ਕਈ ਦਿੱਗਜ ਕਲਾਕਾਰ ਆ ਕੇ ਆਪਣੇ ਦਿਲ ਦੇ ਰਾਜ਼ ਖੋਲ ਚੁੱਕੇ ਹਨ। ਹਾਲ ਹੀ ਇੰਦਰਜੀਤ ਨਿੱਕੂ ਤੇ ਜੈਸਮੀਨ ਸੈਂਡਲਾਸ ਸ਼ੋਅ ਦਾ ਹਿੱਸਾ ਰਹੇ ਸੀ। ਹੁਣ ਫਿਰ ਤੋਂ ਸੋਨਮ ਬਾਜਵਾ ਦਾ ਸ਼ੋਅ ਦੇਸ਼ ਭਰ ਵਿੱਚ ਮਸ਼ਹੂਰ ਹੋ ਗਿਆ ਹੈ। ਜੀ ਹਾਂ, ਦੇਸ਼ ਭਰ ਵਿੱਚ। ਇਹ ਅਸੀਂ ਇਸ ਲਈ ਕਹਿ ਰਹੇ ਹਾਂ, ਕਿਉਂਕਿ ਹਾਲ ਹੀ ‘ਚ ਸਟਾਰ ਕ੍ਰਿਕੇਟਰ ਤੇ ਟੀਮ ਇੰਡੀਆ ਦੇ ਬੱਲੇਬਾਜ਼ ਸ਼ੁੱਭਮਨ ਗਿੱਲ ਸੋਨਮ ਦੇ ਸ਼ੋਅ ਦਾ ਹਿੱਸਾ ਬਣੇ ਸੀ। ਇਸ ਦੌਰਾਨ ਸੋਨਮ ਬਾਜਵਾ ਸ਼ੁੱਭਮਨ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ। ਇਹੀ ਨਹੀਂ ਸ਼ੋਅ ‘ਚ ਸੋਨਮ ਸ਼ੁੱਭਮਨ ਨੂੰ ਬਾਰ ਬਾਰ ਸਾਰਾ ਦਾ ਨਾਂ ਲੈ-ਲੈ ਕੇ ਛੇੜਦੀ ਰਹੀ। 

Continues below advertisement


ਸਾਰਾ ਅਲੀ ਖਾਨ ਨਾਲ ਅਫੇਅਰ ਦੀਆਂ ਖਬਰਾਂ ‘ਤੇ ਤੋੜੀ ਚੁੱਪੀ
ਸੋਨਮ ਨੇ ਸ਼ੋਅ ਦੇ ਸ਼ੁੱਭਮਨ ਗਿੱਲ ਵਾਲੇ ਐਪੀਸੋਡ ਦੀ ਇੱਕ ਝਲਕ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ। ਸ਼ੋਅ ‘ਚ ਸੋਨਮ ਨੇ ਸ਼ੁੱਭਮਨ ਨਾਲ ਖੂਬ ਮਸਤੀ ਕੀਤੀ। ਸੋਨਮ ਸ਼ੁੱਭਮਨ ਨੂੰ ਸਵਾਲ ਪੁੱਛਦੀ ਹੈ ਕਿ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਕੌਣ ਹੈ? ਇਸ ਦੇ ਜਵਾਬ ‘ਚ ਸ਼ੁੱਭਮਨ ਸਾਰਾ ਅਲੀ ਖਾਨ ਦਾ ਨਾਂ ਲੈਂਦੇ ਹਨ। ਬੱਸ ਇਹੀ ਮੌਕੇ ਦਾ ਫਾਇਦਾ ਸੋਨਮ ਉਠਾਉਂਦੀ ਹੈ ਅਤੇ ਸ਼ੁੱਭਮਨ ਨੂੰ ਉਹ ਸਵਾਲ ਪੁੱਛਦੀ ਹੈ, ਜਿਸ ਦਾ ਜਵਾਬ ਪੂਰਾ ਦੇਸ਼ ਜਾਨਣਾ ਚਾਹੁੰਦਾ ਹੈ। ਸੋਨਮ ਨੇ ਸ਼ੁੱਭਮਨ ਨੂੰ ਕਿਹਾ, “ਕੀ ਤੁਹਾਡਾ ਸਾਰਾ ਨਾਲ ਚੱਕਰ ਹੈ?” ਇਸ ਦੇ ਜਵਾਬ ‘ਚ ਸ਼ੁੱਭਮਨ ਨੇ ਕਿਹਾ, “ਹੋ ਵੀ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਹੈ।’’ ਇਹ ਐਪੀਸੋਡ 19 ਨਵੰਬਰ ਨੂੰ ਆਨ ਏਅਰ ਹੋਵੇਗਾ।









ਸੋਨਮ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “19 ਨਵੰਬਰ ਸ਼ਾਮੀਂ 7 ਵਜੇ ਖੋਲਾਂਗੇ ਸਾਰਾ ਰਾਜ਼, ਸ਼ੁੱਭਮਨ ਗਿੱਲ ਤੇ ਸੋਨਮ ਦੇ ਨਾਲ। ਵੇਖਣਾ ਨਾ ਭੁੱਲਣਾ ਦਿਲ ਦੀਆਂ ਗੱਲਾਂ ਸੀਜ਼ਨ 2। ਸ਼ਨੀਵਾਰ ਐਤਵਾਰ।” ਦੱਸ ਦਈਏ ਕਿ ਸੋਨਮ ਦੇ ਸ਼ੋਅ ਦਾ ਇਹ ਸੀਜ਼ਨ ਕਾਫ਼ੀ ਹਿੱਟ ਹੋ ਰਿਹਾ ਹੈ। ਇਸ ਵਾਰ ਦਿਲ ਦੀਆਂ ਗੱਲਾਂ ਦੇ ਦੂਜੇ ਸੀਜ਼ ‘ਚ ਜ਼ਬਰਦਸਤ ਧਮਾਕੇ ਹੋ ਰਹੇ ਹਨ। ਸ਼ੁੱਭਮਨ ਗਿੱਲ ਦੇ ਸੋਨਮ ਦੇ ਸ਼ੋਅ ‘ਚ ਆਉਣ ਤੋਂ ਬਾਅਦ ਉਨ੍ਹਾਂ ਦਾ ਸ਼ੋਅ ਪੂਰੇ ਦੇਸ਼ ‘ਚ ਸੁਰਖੀਆਂ ਬਟੋਰ ਰਿਹਾ ਹੈ। ਕਿਉਂਕਿ ਸਭ ਇਹੀ ਜਾਨਣਾ ਚਾਹੁੰਦੇ ਹਨ ਕਿ ਕੀ ਸਾਰਾ ਤੇ ਸ਼ੁੱਭਮਨ ਦਾ ਅਫੇਅਰ ਹੈ ਜਾਂ ਨਹੀਂ। ਉੱਧਰ, ਸ਼ੁੱਭਮਨ ਨੇ ਵੀ ਸਾਰਾ ਬਾਰੇ ‘ਸਾਰਾ’ ਰਾਜ਼ ਨਹੀਂ ਖੋਲਿਆ ਹੈ, ਪਰ ਸ਼ੁੱਭਮਨ ਗਿੱਲ ਦੇ ਜਵਾਬ ਨੇ ਫੈਨਜ਼ ਦੇ ਉਤਸ਼ਾਹ ਨੂੰ ਜ਼ਰੂਰ ਵਧਾ ਦਿੱਤਾ ਹੈ।