Inside Pics: ਬੇਹਦ ਸ਼ਾਨਦਾਰ ਹੈ ਸੈਫ ਅਲੀ ਖਾਨ ਦਾ 150 ਕਮਰਿਆਂ ਵਾਲਾ ਪਟੌਦੀ ਪੈਲੇਸ, 800 ਕਰੋੜ ਰੁਪਏ ਹੈ ਕੀਮਤ

ਏਬੀਪੀ ਸਾਂਝਾ Updated at: 11 Jun 2020 08:32 AM (IST)

ਨਵੀਂ ਦਿੱਲੀ: ਸੈਫ ਅਲੀ ਖਾਨ ਦਾ ਪਟੌਦੀ ਹਾਊਸ ਸ਼ਾਨਦਾਰ ਇਤਿਹਾਸ ਦਾ ਗਵਾਹ ਰਿਹਾ ਹੈ। ਉਨ੍ਹਾਂ ਮਨਸੂਰ ਅਲੀ ਖਾਨ ਪਟੌਦੀ ਦੀ ਮੌਤ ਤੋਂ ਬਾਅਦ ਇਸ ਮਹਿਲ ਨੂੰ ਹਾਸਿਲ ਕੀਤਾ ਸੀ। ਇਹ ਪਹਿਲਾਂ ਕਿਰਾਏ ‘ਤੇ ਸੀ।

NEXT PREV
ਨਵੀਂ ਦਿੱਲੀ: ਸੈਫ ਅਲੀ ਖਾਨ ਦਾ ਪਟੌਦੀ ਹਾਊਸ ਸ਼ਾਨਦਾਰ ਇਤਿਹਾਸ ਦਾ ਗਵਾਹ ਰਿਹਾ ਹੈ। ਉਨ੍ਹਾਂ ਮਨਸੂਰ ਅਲੀ ਖਾਨ ਪਟੌਦੀ ਦੀ ਮੌਤ ਤੋਂ ਬਾਅਦ ਇਸ ਮਹਿਲ ਨੂੰ ਹਾਸਿਲ ਕੀਤਾ ਸੀ। ਇਹ ਪਹਿਲਾਂ ਕਿਰਾਏ ‘ਤੇ ਸੀ।

ਅਸਲ ਜ਼ਿੰਦਗੀ ਦਾ ਨਵਾਬ ਸੈਫ ਅਲੀ ਖਾਨ ਬਾਲੀਵੁੱਡ ਦਾ ਖੁਸ਼ਕਿਸਮਤ ਕਲਾਕਾਰ ਹੈ, ਜਿਨ੍ਹਾਂ ਦਾ ਨਾਮ ਮਹਿਲ ਨਾਲ ਜੁੜਿਆ ਹੋਇਆ ਹੈ। ਪਟੌਦੀ ਹਾਊਸ ਨੂੰ ਇਬਰਾਹਿਮ ਕੋਠੀ ਵੀ ਕਿਹਾ ਜਾਂਦਾ ਹੈ। ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ‘ਚ ਪਟੌਦੀ ਹਾਊਸ ਦੀ ਪਛਾਣ ਇਕ ਸ਼ਹਿਣਾ ਅਤੇ ਆਲੀਸ਼ਾਨ ਇੰਟੀਰਿਅਰ ਵਜੋਂ ਕੀਤੀ ਗਈ ਹੈ। ਪੇਂਟਿੰਗਜ਼ ਅਤੇ ਕੰਧਾਂ ‘ਤੇ ਕਲਾ ਦਾ ਕੰਮ ਮਹਿਲ ਨੂੰ ਸ਼ਿੰਗਾਰਦਾ ਹੈ। ਮਹਿਲ ਦੇ ਆਲੇ ਦੁਆਲੇ ਹਰੇ ਭਰੇ ਬਾਗ਼ ਇਸ ਦੀ ਹਰਿਆਲੀ ਦਾ ਨਮੂਨਾ ਹਨ।



ਪਟੌਦੀ ਹਾਊਸ ਦਿੱਲੀ ਦੀ ਬਸਤੀਵਾਦੀ ਮਹਲ ਦੀ ਤਰਜ਼ 'ਤੇ ਬਣਾਇਆ ਗਿਆ ਸੀ। ਇਹ ਰਾਬਰਡ ਟੋਰ ਰਸੇਲ ਦੁਆਰਾ 1900 ਦੇ ਆਸ ਪਾਸ ਡਿਜ਼ਾਇਨ ਕੀਤਾ ਗਿਆ ਸੀ। ਆਸਟ੍ਰੀਆ ਦੇ ਆਰਕੀਟੈਕਟ ਕਾਰਲ ਮੋਲਟਜ਼ ਵਾਨ ਹੇਨਜ਼ ਨੇ ਇਸ ਕੰਮ ‘ਚ ਸਹਾਇਤਾ ਕੀਤੀ ਸੀ।



ਮਹਿਲ ਨੂੰ ਵਾਪਸ ਮਿਲਣ ਤੋਂ ਬਾਅਦ, ਸੈਫ ਨੇ ਆਪਣੇ ਹਿਸਾਬ ਨਾਲ ਇਸ ਨੂੰ ਦੁਬਾਰਾ ਬਣਾਇਆ। ਇਸ ਦੇ ਡਿਜ਼ਾਈਨ ਨੂੰ ਬਦਲਣ ਲਈ, ਉਸ ਨੇ ਇੰਟੀਰਿਅਰ ਡਿਜ਼ਾਈਨਰ ਦਰਸ਼ਨੀ ਸਿੰਘ ਦੀ ਮਦਦ ਲਈ।



ਮਹਿਲ ਦੇ ਮੁੱਦੇ 'ਤੇ ਸੈਫ ਦਾ ਕਹਿਣਾ ਹੈ,

ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ, ਤਾਂ ਉਸ ਨੂੰ ਨਿਮਰਾਨਾ ਹੋਟਲ ਨੂੰ ਕਿਰਾਏ 'ਤੇ ਦੇ ਦਿੱਤਾ ਗਿਆ। ਅਮਨ ਅਤੇ ਫ੍ਰਾਂਸਿਸ ਹੋਟਲ ਚਲਾਉਂਦੇ ਸਨ। ਫ੍ਰਾਂਸਿਸ ਦੀ ਮੌਤ ਤੋਂ ਬਾਅਦ ਸੈਫ ਨੇ ਮਹਿਲ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੀ ਬਜਾਏ, ਉਨ੍ਹਾਂ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ। -




ਸੈਫ ਨੇ ਅੱਗੇ ਕਿਹਾ ਕਿ

ਹਾਲਾਂਕਿ ਉਸ ਨੂੰ ਪੈਲੇਸ ਵਿਰਾਸਤ ਵਿੱਚ ਮਿਲਿਆ ਹੈ, ਪਰ ਉਨ੍ਹਾਂ ਇਸ ਨੂੰ ਫ਼ਿਲਮਾਂ ਦੇ ਪੈਸੇ ਨਾਲ ਦੋਬਾਰਾ ਹਾਸਿਲ ਕੀਤਾ ਹੈ। ਹੁਣ ਸੈਫ, ਕਰੀਨਾ ਕਪੂਰ ਖਾਨ ਆਪਣੇ ਬੇਟੇ ਤੈਮੂਰ ਅਲੀ ਖਾਨ ਦੇ ਨਾਲ ਹਰ ਸਾਲ ਮਹਿਲ ਦਾ ਦੌਰਾ ਕਰਦੇ ਹਨ।-




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.