Is Drake Getting To Retire From Rap: ਹਾਲੀਵੁੱਡ ਰੈਪਰ ਡਰੇਕ ਦੀ ਪੂਰੀ ਦੁਨੀਆ 'ਚ ਦੀਵਾਨਗੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੂਰੀ ਦੁਨੀਆ 'ਚ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਪਰ ਹੁਣ ਡਰੇਕ ਦਾ ਨਾਂ ਕਾਫੀ ਜ਼ਿਆਦਾ ਸੁਰਖੀਆਂ 'ਚ ਹੈ, ਕਿਉਂਕਿ ਹਾਲ ਹੀ 'ਚ ਰੈਪਰ ਨੇ ਇੱਕ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਸ ਨੇ ਰੈਪ ਦੀ ਦੁਨੀਆ ਨੂੰ ਜਲਦ ਅਲਵਿਦਾ ਕਹਿਣਾ ਦਾ ਹਿੰਟ ਦਿੱਤਾ ਹੈ। ਜੀ ਹਾਂ, ਰੈਪਰ ਨੇ ਖੁਦ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਉਹ ਰੈਪ ਦੀ ਦੁਨੀਆ ਤੋਂ ਸੰਨਿਆਸ ਲੈ ਸਕਦਾ ਹੈ।
ਇਸ ਇੰਟਰਵਿਊ ਨਾਲ ਜੁੜਿਆ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਡਰੇਕ ਰੈਪਰ ਲਿਲ ਯੈਚੀ ਨਾਲ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਮੁੰਦਰ ਕਿਨਾਰੇ ਬੈਠ ਕੇ ਲਿਲ ਤੇ ਡਰੇਕ ਆਪਣੇ ਫਿਊਚਰ ਪਲਾਨ ਬਾਰੇ ਗੱਲ ਕਰ ਰਹੇ ਹਨ। ਦੇਖੌ ਇਹ ਵਾਇਰਲ ਵੀਡੀਓ:
ਕਾਬਿਲੇਗ਼ੌਰ ਹੈ ਕਿ ਡਰੇਕ ਪਿਛਲੇ ਤਕਰੀਬਨ 10 ਸਾਲਾਂ ਤੋਂ ਮਿਊਜ਼ਿਕ ਦੀ ਦੁਨੀਆ 'ਤੇ ਰਾਜ ਕਰ ਰਿਹਾ ਹੈ। ਭਾਰਤ ਵਿੱਚ ਵੀ ਉਸ ਦੀ ਕਾਫੀ ਦੀਵਾਨਗੀ ਹੈ। ਭਾਰਤ 'ਚ ਡਰੇਕ ਦਾ ਨਾਂ ਜ਼ਿਆਦਾ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ ਸੀ। ਇਹੀ ਨਹੀਂ ਉਹ ਮੂਸੇਵਾਲਾ ਦੀ ਤਸਵੀਰ ਵਾਲੀ ਸ਼ਰਟ ਪਹਿਨੇ ਨਜ਼ਰ ਆਇਆ ਸੀ। ਖਬਰਾਂ ਇਹ ਵੀ ਆਈਆਂ ਸੀ ਕਿ ਡਰੇਕ ਤੇ ਸਿੱਧੂ ਮੂਸੇਵਾਲਾ ਨੇ ਕੋਲੈਬੋਰੇਸ਼ ਕਰਨਾ ਸੀ, ਪਰ ਸਿੱਧੂ ਦੀ ਸਮੇਂ ਤੋਂ ਪਹਿਲਾਂ ਮੌਤ ਕਰਕੇ ਇਹ ਸੰਭਵ ਨਹੀਂ ਹੋ ਸਕਿਆ।
ਡਰੇਕ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਸ ਨੇ 10 ਸਾਲ ਦੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਪੂਰੀ ਦੁਨੀਆ 'ਚ ਲੋਕ ਉਸ ਦੇ ਰੈਪ ਦੇ ਦੀਵਾਨੇ ਹਨ। ਡਰੇਕ ਨੂੰ ਸਭ ਤੋਂ ਵੱਧ 'ਹਰ ਲੌਸ' ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਸਾਊਥ ਫਿਲਮ 'ਆਰਆਰਆਰ' ਦੀ ਹੋਈ ਬੱਲੇ ਬੱਲੇ, 4 ਵੱਡੇ ਹਾਲੀਵੁੱਡ ਐਵਾਰਡਜ਼ ਕੀਤੇ ਆਪਣੇ ਨਾਂ