ਨਵੀਂ ਦਿੱਲੀ: ਰੈਪਰ ਬਾਦਸ਼ਾਹ ਤੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਕ ਵਾਰ ਫਿਰ ਤੋਂ ਦਰਸ਼ਕਾਂ ਦੇ ਦਿਲਾਂ ਨੂੰ ਮੋਹਣ ਲਈ ਤਿਆਰ ਹੈ। 'ਗੇਂਦਾ ਫੂਲ' ਗਾਣੇ ਦੀ ਵੱਡੀ ਸਫਲਤਾ ਤੋਂ ਬਾਅਦ ਦੋਵੇਂ ਸਟਾਰ ਜਲਦੀ ਹੀ ਆਪਣੀ ਨਵੀਂ ਮਿਊਜ਼ਿਕ ਵੀਡੀਓ 'ਪਾਨੀ ਪਾਨੀ' 'ਚ ਨਜ਼ਰ ਆਉਣਗੇ। 'ਪਾਨੀ ਪਾਨੀ' ਦੇ ਗਾਣੇ ਦਾ ਟੀਜ਼ਰ ਵੀ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਹੈ। ਇਸ ਦੇ ਰਿਲੀਜ਼ ਹੋਣ ਦੇ ਨਾਲ ਹੀ ਇਸ ਟੀਜ਼ਰ ਨੂੰ ਫੈਨਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਵਾਇਰਲ ਹੋ ਰਿਹਾ ਹੈ।


 


ਬਾਦਸ਼ਾਹ ਤੇ ਜੈਕਲੀਨ ਫਰਨਾਂਡੀਜ਼ ਦਾ ਨਵਾਂ ਗਾਣਾ 'ਪਾਨੀ ਪਾਨੀ' ਦਾ ਟੀਜ਼ਰ ਕੁਝ ਘੰਟੇ ਪਹਿਲਾਂ ਰਿਲੀਜ਼ ਹੋਇਆ ਹੈ। ਹੁਣ ਤੱਕ ਇਸ ਨੂੰ ਯੂ-ਟਿਊਬ 'ਤੇ 7 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਗਾਣੇ ਦੇ ਟੀਜ਼ਰ 'ਚ ਦੋਵਾਂ ਸਿਤਾਰਿਆਂ ਦੀ ਜੋੜੀ ਸ਼ਾਨਦਾਰ ਲੱਗ ਰਹੀ ਹੈ। ਇਸ ਗਾਣੇ ਦੀ ਸ਼ੂਟਿੰਗ ਪੂਰੀ ਤਰ੍ਹਾਂ ਨਵੇਂ ਸਥਾਨ 'ਤੇ ਕੀਤੀ ਗਈ ਹੈ, ਤਾਂ ਜੋ ਦਰਸ਼ਕਾਂ ਨੂੰ ਨਵਾਂ ਤਜਰਬਾ ਮਿਲ ਸਕੇ।



ਬਾਦਸ਼ਾਹ ਤੇ ਜੈਕਲੀਨ ਫਰਨਾਂਡੀਜ਼ ਦਾ ਗਾਣਾ 'ਪਾਨੀ ਪਾਨੀ' 9 ਜੂਨ ਨੂੰ ਰਿਲੀਜ਼ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਸਿਤਾਰਿਆਂ ਨੇ ਇਸ ਤੋਂ ਪਹਿਲਾਂ ਗਾਣੇ 'ਗੇਂਦਾ ਫੂਲ' 'ਚ ਇਕੱਠੇ ਕੰਮ ਕੀਤਾ ਸੀ। ਦਰਸ਼ਕਾਂ ਨੇ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ।



ਬਾਦਸ਼ਾਹ ਨੇ ਆਪਣੇ ਕਰੀਅਰ ਵਿੱਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਵਿਚੋਂ ਡੀਜੇ ਵਾਲਾ ਬਾਬੂ, ਵਖਰਾ ਸਵੈਗ, ਚੁੱਲ, ਸਟਾਰਡੇ, ਮੂਵ ਯੂਕ ਲੱਕ, ਹੈਪੀ ਹੈਪੀ ਬਹੁਤ ਮਸ਼ਹੂਰ ਹੋਇਆ। ਜੈਕਲੀਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2009 ਵਿੱਚ ਫਿਲਮ 'ਅਲਾਦੀਨ' ਨਾਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904