Rajnikanth Movie Jailer Trailer Launch: ਰਜਨੀਕਾਂਤ ਦੀ ਮੋਸਟ ਅਵੇਟਿਡ ਫਿਲਮ 'ਜੇਲਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ 'ਚ ਥਲਾਈਵਾ ਦੇ ਧਮਾਕੇਦਾਰ ਐਕਸ਼ਨ ਦੇ ਨਾਲ-ਨਾਲ ਸ਼ਾਨਦਾਰ ਡਾਇਲੌਗਜ਼ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਕ ਵਾਰ ਫਿਰ ਰਜਨੀਕਾਂਤ ਆਪਣੇ ਧਮਾਕੇਦਾਰ ਐਕਸ਼ਨ ਨਾਲ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਪੁਲਿਸ ਵਾਲੇ ਦੇ ਰੋਲ 'ਚ ਰਜਨੀਕਾਂਤ ਬਾਕਸ ਆਫਿਸ 'ਤੇ ਧਮਾਲ ਮਚਾਉਣ ਲਈ ਤਿਆਰ ਹਨ।


ਇਹ ਵੀ ਪੜ੍ਹੋ: ਹਸਪਤਾਲ ਤੋਂ ਮੀਨਾ ਕੁਮਾਰੀ ਦੀ ਲਾਸ਼ ਤੱਕ ਲੈਣ ਲਈ ਪਰਿਵਾਰ ਕੋਲ ਨਹੀਂ ਸੀ ਪੈਸੇ, ਫਿਰ ਹੋਇਆ ਸੀ ਇਹ ਚਮਤਕਾਰ!


ਦਰਸ਼ਕ ਕਾਫੀ ਸਮੇਂ ਤੋਂ ਰਜਨੀਕਾਂਤ ਦੀ ਫਿਲਮ 'ਜੇਲਰ' ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਥਲਾਈਵਾ ਹੋਣ ਤੇ ਫੈਨਜ਼ ਐਕਸਾਇਟਡ ਨਾ ਹੋਣ ਇਹ ਤਾਂ ਮੁਮਕਿਨ ਨਹੀਂ ਹੈ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨਾਲ ਰਜਨੀਕਾਂਤ ਇਕ ਵਾਰ ਫਿਰ ਪੂਰੇ ਐਕਸ਼ਨ ਮੋਡ 'ਚ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ।


'ਧੂੰਆਦਾਰ ਐਕਸ਼ਨ 'ਚ ਦਿਖਾਈ ਦੇਣ ਵਾਲੇ ਮੁਥੂਵੇਲ ਦੇ ਦੋ ਰੂਪ'
ਫਿਲਮ 'ਜੇਲਰ' 'ਚ ਰਜਨੀਕਾਂਤ ਇਕ ਜੇਲਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਕਹਾਣੀ ਇੱਕ ਖ਼ਤਰਨਾਕ ਗਿਰੋਹ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਨੇਤਾ ਨੂੰ ਜੇਲ੍ਹ ਤੋਂ ਛੁਡਾਉਣਾ ਚਾਹੁੰਦਾ ਹੈ ਅਤੇ ਮੁਥੂਵੇਲ (ਰਜਨੀਕਾਂਤ) ਜੋ ਇੱਕ ਇਮਾਨਦਾਰ ਪੁਲਿਸ ਅਧਿਕਾਰੀ ਹੈ। ਕਹਾਣੀ ਇਸੇ ਪੁਲਿਸ ਅਫਸਰ ਦੇ ਆਲੇ ਦੁਆਲੇ ਘੁੰਮਦੀ ਹੈ। ਮੁਥੂਵੇਲ ਦੇ ਦੋ ਰੂਪ ਹਨ, ਜੋ ਧਮਾਕੇਦਾਰ ਐਕਸ਼ਨ ਵਿੱਚ ਪੁਲਿਸ ਦੀ ਭੂਮਿਕਾ ਵਿੱਚ ਨਜ਼ਰ ਆਉਂਦੇ ਹਨ। ਉਸ ਦੀ ਪਤਨੀ ਅਤੇ ਪਰਿਵਾਰ ਨੂੰ ਉਸ ਦੇ ਖ਼ਤਰਨਾਕ ਅਤੇ ਸਖ਼ਤ ਰੂਪ ਦਾ ਪਤਾ ਨਹੀਂ ਹੈ।





ਇਹ ਸਿਤਾਰੇ ਵੀ ਆਉਣਗੇ ਨਜ਼ਰ
ਫਿਲਮ 'ਚ ਰਾਮਿਆ ਕ੍ਰਿਸ਼ਨਨ ਰਜਨੀਕਾਂਤ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ 'ਚ ਜੈਕੀ ਸ਼ਰਾਫ, ਤਮੰਨਾ ਭਾਟੀਆ, ਸ਼ਿਵ ਰਾਜਕੁਮਾਰ, ਸੁਨੀਲ, ਯੋਗੀ ਬਾਬੂ ਵਰਗੇ ਸਿਤਾਰੇ ਵੀ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਮੋਹਨ ਲਾਲ ਦਾ ਕੈਮਿਓ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਤਮੰਨਾ ਭਾਟੀਆ ਦਾ ਆਈਟਮ ਨੰਬਰ 'ਕਵਾਲਾ' ਸੁਪਰਹਿੱਟ ਹੋ ਗਿਆ ਹੈ।


10 ਅਗਸਤ ਨੂੰ ਰਿਲੀਜ਼ ਹੋਵੇਗੀ ਫਿਲਮ
ਦੱਸ ਦੇਈਏ ਕਿ ਫਿਲਮ 'ਜੇਲਰ' ਥਲਾਈਵਾ ਦੀ 169ਵੀਂ ਫਿਲਮ ਹੈ। ਇਸੇ ਲਈ ਪਹਿਲਾਂ ਇਸ ਫਿਲਮ ਦਾ ਨਾਂ 'ਥਲਾਈਵਰ 169' ਰੱਖਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਨਿਰਮਾਤਾਵਾਂ ਨੇ ਫਿਲਮ ਦਾ ਨਾਮ ਬਦਲ ਕੇ 'ਜੇਲਰ' ਰੱਖ ਦਿੱਤਾ। ਹੁਣ ਇਹ ਫਿਲਮ ਇਸੇ ਸਾਲ 10 ਅਗਸਤ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


ਇਹ ਵੀ ਪੜ੍ਹੋ: 'ਦ ਕੇਰਲਾ ਸਟੋਰੀ' ਅਦਾਕਾਰਾ ਅਦਾ ਸ਼ਰਮਾ ਦੀ ਸਿਹਤ ਵਿਗੜੀ, ਇਸ ਬੀਮਾਰੀ ਕਰਕੇ ਹਸਪਤਾਲ ਹੋਈ ਭਰਤੀ