ਮੁੰਬਈ: ਜੇਮਸ ਬੌਂਡ ਸੀਰੀਜ਼ ਦੀ 25ਵੀਂ ਫ਼ਿਲਮ ਦਾ ਟਾਈਟਲ ‘ਨੋ ਟਾਈਮ ਟੂ ਡਾਈ’ ਰੱਖਿਆ ਗਿਆ ਹੈ। ਸੀਰੀਜ਼ ਦੇ ਟਵਿਟਰ ਅਕਾਉਂਟ ‘ਤੇ 30 ਸੈਕਿੰਡ ਦੇ ਟੀਜ਼ਰ ਪੋਸਟਰ ਨਾਲ ਡੈਨੀਅਲ ਕ੍ਰੈਗ ਦੇ ਨਾਲ ਇਸ ਨੂੰ ਰਿਵੀਲ ਕੀਤਾ ਗਿਆ। ਫ਼ਿਲਮ ਨੋ ਟਾਈਮ ਟੂ ਡਾਈ 3 ਅਪਰੈਲ ਨੂੰ ਯੂਕੇ ਤੇ 8 ਅਪਰੈਲ ਨੂੰ ਯੂਐਸ ‘ਚ ਰਿਲੀਜ਼ ਹੋਵੇਗਾ।

ਫ਼ਿਲਮ ਦਾ ਜਮੈਕਾ ਸ਼ੈਡਿਊਲ ਸ਼ੁਰੂ ਹੋ ਚੁੱਕਿਆ ਹੈ। ਇਸ ਦਾ ਡਾਇਰੈਕਸ਼ਨ ਕੈਰੀ ਫੁਕੁਨਾਗਾ ਨੇ ਕੀਤਾ ਹੈ। ਸਟਾਰ ਕਾਸਟ ‘ਚ 5ਵੀਂ ਵਾਰ ਜੇਮਸ ਬੌਂਡ ਦੇ ਤੌਰ ‘ਤੇ ਡੇਨੀਅਲ ਕਰੈਗ, ਜੇਫਰੀ ਰਾਈਟ, ਲਾਸ਼ਨਾ ਲਿੰਚ, ਰਾਮੀ ਮਲੇਕ, ਲੀ ਸਿਡਕਸ, ਅੇਨਾ ਡੇ ਆਰਮਡ, ਰੋਰੀ ਕਿੰਨੀਅਰ, ਡੇਵਿਡ ਡੇਂਸਿਕ ਤੇ ਰਾਫਲ ਨਜ਼ਰ ਆਉਣਗੇ।


ਬੌਂਡ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਇਹ ਫ਼ਿਲਮ ਵਿਵਾਦਾਂ ‘ਚ ਆ ਗਈ ਸੀ। ਉਧਰ ਇਸ ਫ਼ਿਲਮ ਦੇ ਸ਼ੁਰੂ ਹੋਣ ਤੋਂ ਬਾਅਦ ਕਈਂ ਨਵੇਂ ਵਿਵਾਦ ਅਤੇ ਹਾਦਸੇ ਸ਼ੁਰੂ ਹੋ ਚੁੱਕੇ ਹਨ।