ਪਟਿਆਲਾ: ਬਾਲੀਵੁਡ ਅਦਾਕਾਰਾ ਜਾਨ੍ਹਵੀ ਕਪੂਰ ਇੰਨੀ ਦਿਨੀਂ ਆਪਣੀ ਫਿਲਮ 'ਗੁੱਡ ਲੱਕ ਜੈਰੀ' ਲਈ ਪੰਜਾਬ 'ਚ ਸ਼ੂਟ ਕਰ ਰਹੀ ਹੈ। ਕੁਝ ਦਿਨ ਪਹਿਲਾਂ ਜਦ ਜਾਨ੍ਹਵੀ ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿਚ ਸ਼ੂਟ ਕਰ ਰਹੀ ਸੀ ਤਾਂ ਕਿਸਾਨ ਜਥੇਬੰਦੀਆਂ ਨੇ ਸ਼ੂਟਿੰਗ ਨੂੰ ਰੁਕਵਾਇਆ ਸੀ।
ਜਾਨ੍ਹਵੀ ਵੱਲੋਂ ਕਿਸਾਨਾਂ ਨੂੰ ਸਮਰਥਨ ਦਿਖਾਉਣ ਮਗਰੋਂ ਫਿਲਮ ਦੀ ਸ਼ੂਟਿੰਗ ਮੁੜ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਪਟਿਆਲਾ ਵਿਚ ਵੀ ਸ਼ੂਟਿੰਗ ਰੁਕਵਾਯੀ ਗਈ ਸੀ। ਅੱਜ ਇਕ ਵਾਰ ਫੇਰ ਪਟਿਆਲਾ 'ਚ ਚੱਲ ਰਹੀ 'ਗੁਡ ਲੱਕ ਜੈਰੀ' ਫਿਲਮ ਦੀ ਸ਼ੂਟਿੰਗ ਨੂੰ ਕਿਸਾਨਾਂ ਵੱਲੋਂ ਰੁਕਵਾ ਦਿੱਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿਸੀ ਜਾਨ੍ਹਵੀ ਸਾਹਮਣੇ ਆਵੇ ਤੇ ਕਿਸਾਨਾਂ ਦਾ ਖੁਲ੍ਹ ਕੇ ਸਮਰਥਨ ਕਰੇ।
ਕੁਝ ਦਿਨ ਪਹਿਲਾਂ ਭੁਪਿੰਦਰਾ ਰੋਡ 'ਤੇ ਫਿਲਮ ਦੀ ਟੀਮ ਸ਼ੂਟਿੰਗ ਕਰਨ ਲਈ ਵੀ ਜਦ ਜਾਨਵੀ ਪਹੁੰਚੀ ਸੀ। ਉਸ ਵੇਲੇ ਵੀ ਵਰੋਧ ਹੋਇਆ ਸੀ। ਮੌਕੇ 'ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿਕੇਂਦਰ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ ਅਤੇ ਲੋਕਾਂ ਦੇ ਸਿਰ 'ਤੇ ਬੁਲੰਦੀਆਂ ਛੂਹਣ ਵਾਲੇ ਬਾਲੀਵੁੱਡ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ ਹੈ। ਇਸ ਕਰਕੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਕਿਸਾਨ ਕਿਸੇ ਵੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਨਹੀਂ ਹੋਣ ਦੇਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ