ਮੁੰਬਈ: ਸ੍ਰੀਦੇਵੀ ਦੀ ਮੌਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਝਟਕਾ ਲੱਗਿਆ ਉੱਥੇ ਹੀ ਇਹ ਉਨ੍ਹਾਂ ਦੇ ਫੈਨਸ ਲਈ ਵੀ ਕਿਸੇ ਸਦਮੇ ਤੋਂ ਘੱਟ ਨਹੀਂ ਸੀ। 13 ਅਗਸਤ ਸ੍ਰੀਦੇਵੀ ਦਾ 55ਵਾਂ ਜਨਮਦਿਨ ਹੈ। ਬੀਤੀ ਰਾਤ ਜਾਨ੍ਹਵੀ ਕਪੂਰ ਨੇ ਆਪਣੀ ਜ਼ਿੰਦਗੀ ਦੀ ਇੱਕ ਖਾਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਆਪਣੀ ਮਾਂ ਸ੍ਰੀਦੇਵੀ ਨੂੰ ਯਾਦ ਕੀਤਾ ਹੈ।
ਇਸ ਤਸਵੀਰ ‘ਚ ਬੋਨੀ ਕਪੂਰ ਦੇ ਨਾਲ ਸ੍ਰੀਦੇਵੀ ਅਤੇ ਜਾਨ੍ਹਵੀ ਨਜ਼ਰ ਆ ਰਹੀ ਹੈ। ਤਸਵੀਰ ਕਿਸੇ ਛੁੱਟੀ ਦੀ ਲੱਗ ਰਹੀ ਹੈ। ਜਾਨ੍ਹਵੀ ਨੂੰ ਸ੍ਰੀਦੇਵੀ ਨੇ ਗੋਦ ਵਿੱਚ ਬਿਠਾਇਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਕੈਪਸ਼ਨ ਤਾਂ ਨਹੀਂ ਦਿੱਤਾ। ਪਰ ਤਸਵੀਰ ਸ਼ੇਅਰ ਕਰਨ ਦੀ ਉਸ ਦੀ ਭਾਵਨਾਵਾਂ ਸਾਫ ਝਲਕ ਰਹੀਆਂ ਹਨ।
ਸ੍ਰੀਦੇਵੀ ਇਸੇ ਸਾਲ ਰਿਸ਼ਤੇਦਾਰ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਦੁਬਈ ਗਈ ਸੀ ਜਿੱਥੇ ਹੋਟਲ ਦੇ ਕਮਰੇ ‘ਚ ਉਸ ਦੀ ਮੌਤ ਹੋ ਗਈ ਸੀ। ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 'ਹਵਾ-ਹਵਾਈ' ਦਾ ਇਸ ਤਰ੍ਹਾਂ ਦੁਨੀਆ ਤੋਂ ਜਾਣਾ ਕਿਸੇ ਨੂੰ ਵੀ ਹਜਮ ਨਹੀਂ ਹੋਇਆ। ਬਾਲੀੱਵੁਡ ਇੰਡਸਟਰੀ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੀ ਰਹੇਗੀ।