ਪੰਜਾਬੀ ਗਾਇਕ ਜੱਸ ਮਾਣਕ ਦਾ ਫਾਇਨਲੀ ਬੌਲੀਵੁੱਡ 'ਚ ਸਿੰਗਿੰਗ ਡੈਬਿਊ ਹੋ ਗਿਆ ਹੈ। ਯੂਟਿਊਬ 'ਤੇ ਬਿਲੀਅਨ ਵਿਊਜ਼ ਲੈਣ ਵਾਲੇ ਗੀਤ 'ਲਹਿੰਗਾ' ਨਾਲ ਹੀ ਪੰਜਾਬੀ ਗਾਇਕ ਜੱਸ ਮਾਣਕ ਨੂੰ ਵੱਡੀ ਪਛਾਣ ਮਿਲੀ ਸੀ। ਲਹਿੰਗਾ ਗੀਤ ਤੋਂ ਬਾਅਦ ਜੱਸ ਮਾਣਕ ਨੇ ਕਈ ਹਿੱਟ ਗਾਣੇ ਦਿੱਤੇ ਹਨ। ਹਿੱਟ ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ। ਹਾਲ 'ਚ ਜੱਸ ਮਾਣਕ ਨੇ ਆਪਣੇ ਸੋਸ਼ਲ ਮੀਡਿਆ 'ਤੇ ਆਪਣੇ ਬੌਲੀਵੁੱਡ 'ਚ ਐਂਟਰ ਹੋਣ ਬਾਰੇ ਦੱਸਿਆ ਹੈ।


 


ਜੱਸ ਮਾਣਕ ਦਾ ਸਿੰਗਿੰਗ ਡੈਬਿਊ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਸਰਦਾਰ ਕਾ ਗ੍ਰੈਂਡਸਨ' ਨਾਲ ਹੋਣ ਵਾਲਾ ਹੈ। ਇਸ ਫਿਲਮ 'ਚ ਜੱਸ ਮਾਣਕ ਦੀ ਆਵਾਜ਼ 'ਚ ਗੀਤ 'ਜੀ ਨਹੀਂ ਕਰਦਾ' ਸੁਣਨ ਨੂੰ ਮਿਲੇਗਾ। 'ਜੀ ਨਹੀਂ ਕਰਦਾ' ਇਕ ਪੁਰਾਣੇ ਪੰਜਾਬੀ ਗੀਤ ਦਾ ਰਿਕ੍ਰਿਏਸ਼ਨ ਵਰਜ਼ਨ ਹੈ। ਜਿਸ ਨੂੰ ਜੱਸ ਮਾਣਕ, ਨਿਖਿਤਾ ਗਾਂਧੀ ਤੇ ਮਾਣਕ-ਈ ਨੇ ਗਾਇਆ ਹੈ।




ਇਸ ਗੀਤ ਨੂੰ ਪਹਿਲਾ ਵੀ ਮਾਣਕ-ਈ ਨੇ ਤਿਆਰ ਕੀਤਾ ਸੀ। ਅਰਜੁਨ ਕਪੂਰ ਦੀ ਇਹ ਫਿਲਮ netflix 'ਤੇ 18 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੱਸ ਮਾਣਕ ਦਾ ਇਹ ਬੋਲੀਵੁਡ ਡੈਬਿਊ ਵਾਲਾ ਗੀਤ 25 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਦੇ ਅਪਡੇਟਡ ਲੀਰੀਕਸ ਨੂੰ ਤਨਿਸ਼ਕ ਬਾਗਚੀ ਨੇ ਲਿਖਿਆ ਹੈ। ਬਾਲੀਵੁੱਡ 'ਚ ਪੰਜਾਬੀ ਗਾਣਿਆਂ ਦੇ ਰਿਕ੍ਰਿਏਸ਼ਨ ਵਰਜ਼ਨ ਬਣਾਉਣ 'ਚ ਤਨਿਸ਼ਕ ਦਾ ਵੱਡਾ ਨਾਮ ਹੈ। 


 


ਪੰਜਾਬੀ ਇੰਡਸਟਰੀ ਲਈ ਇਹ proud moment ਵਾਲੀ ਹੀ ਗੱਲ ਹੁੰਦੀ ਹੈ ਜਦ ਕੋਈ ਪੰਜਾਬੀ ਸਿਤਾਰਾ ਬਾਲੀਵੁੱਡ ਲਈ ਕੰਮ ਕਰਦਾ ਹੈ। ਜੱਸ ਮਾਣਕ ਤੋਂ ਪਹਿਲਾ ਵੀ ਕਈ ਪੰਜਾਬੀ ਸਿਤਾਰਿਆਂ ਦੀ ਬੌਲੀਵੁੱਡ 'ਚ ਐਂਟਰੀ ਹੋ ਚੁੱਕੀ ਹੈ।