ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਜੱਸੀ ਗਿੱਲ ਆਪਣੀ ਤੀਸਰੀ ਬਾਲੀਵੁੱਡ ਫ਼ਿਲਮ ਲਈ ਪੂਰੀ ਤਰ੍ਹਾਂ ਤਿਆਰ ਹਨ। ਜਿਸ ਦਾ ਐਲਾਨ ਜੱਸੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤਾ। ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ।
। ਫ਼ਿਲਮ ਦਾ ਸ਼ੂਟ ਵੀ ਸ਼ੁਰੂ ਹੋ ਚੁਕਾ ਹੈ। ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਨੂੰ ਨਿਰਦੇਸ਼ਕ ਸੌਰਭ ਤਿਆਗੀ ਡਾਇਰੈਕਟ ਕਰਨਗੇ। ਪੰਜਾਬੀ ਗਾਇਕ ਤੋਂ ਬਾਲੀਵੁੱਡ ਐਕਟਰ ਬਣੇ ਜੱਸੀ ਗਿੱਲ ਨੇ ਇਸ ਤੋਂ ਪਹਿਲਾਂ 2 ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ।
ਪਾਕਿਸਤਾਨ ਵੱਲੋਂ ਆਇਆ ਡਰੋਨ, ਬੀਐਸਐਫ ਵੱਲੋਂ ਫਾਇਰਿੰਗ ਮਗਰੋਂ ਗਿਆ ਵਾਪਸ
ਸੋਨਾਕਸ਼ੀ ਸਿਨ੍ਹਾ ਨਾਲ 'ਹੈਪੀ ਫਿਰ ਭਾਗ ਜਾਏਗੀ' ਤੇ ਕੰਗਨਾ ਨਾਲ ਫ਼ਿਲਮ 'ਪੰਗਾ' 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਹੁਣ ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਜੱਸੀ ਗਿੱਲ ਨੂੰ ਕਿਸ ਮੁਕਾਮ 'ਤੇ ਲੈਕੇ ਜਾਂਦੀ ਹੈ ਇਸ 'ਤੇ ਜ਼ਰੂਰ ਨਜ਼ਰ ਰਹੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ