ਪਰ ਹੁਣ ਜੱਸੀ ਨੇ ਆਪਣੇ ਗੀਤ ਰਿਕਾਰਡ ਕਰਨ ਲਈ ਆਪਣੇ ਘਰ ਵਿੱਚ ਹੀ ਸਟੂਡੀਓ ਤਿਆਰ ਕੀਤਾ ਹੈ। ਇਸ ਦੇ ਲਈ ਜੱਸੀ ਨੇ ਆਪਣੀ ਅਲਮਾਰੀ ਦਾ ਇਸਤੇਮਾਲ ਕੀਤਾ ਹੈ।ਆਪਣੀ ਅਲਮਾਰੀ ਵਿੱਚ ਜੱਸੀ ਨੇ ਕੰਪਿਊਟਰ, ਸਪੀਕਰ ਤੇ ਰਿਕਾਰਡਿੰਗ ਮਾਇਕ ਨੂੰ ਫਿੱਟ ਕਰ ਆਪਣਾ ਸਟੂਡੀਓ ਤਿਆਰ ਕਰ ਲਿਆ ਹੈ।ਜਿਸਦੇ ਲਈ ਮਿਊਜ਼ਿਕ ਡਾਇਰੈਕਟਰ 'ਐਵੀ ਸਰਾ' ਨੇ ਜੱਸੀ ਦੀ ਮਦਦ ਕੀਤੀ ਹੈ।
ਇਸਦੀ ਇੱਕ ਵੀਡੀਓ ਵੀ ਜੱਸੀ ਨੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਆਪਣੇ ਨਵੇਂ ਸਟੂਡੀਓ ਦੀ ਝਲਕ ਦਿਖਾ ਰਹੇ ਹਨ।ਜੱਸੀ ਨੇ ਦੱਸਿਆ , ਕੀ ਸਾਊਂਡ ਪਰੂਫਿੰਗ ਕਰਕੇ ਉਹਨਾਂ ਨੇ ਅਲਮਾਰੀ ਵਿੱਚ ਆਪਣਾ ਇਹ ਸਟੂਡੀਓ ਤਿਆਰ ਕੀਤਾ ਹੈ।ਆਪਣੇ ਇਸ Closet ਸਟੂਡੀਓ ਵਿੱਚ ਜੱਸੀ ਨੇ ਇਕ ਗੀਤ ਵੀ ਰਿਕਾਰਡ ਕੀਤਾ ਹੈ। ਜੱਸੀ ਨੇ ਵੀਡੀਓ ਵਿੱਚ ਦੱਸਿਆ, ਕੀ ਗੀਤ ਰਿਕਾਰਡ ਕਰਨਾ ਉਨ੍ਹਾਂ ਨੇ ਦੇਸੀ ਕਰਿਊ ਦੇ ਸਤਪਾਲ ਤੋਂ ਸਿਖਿਆ ਸੀ।ਜੱਦ ਸਾਲ 2009 ਤੇ 10 ਵਿੱਚ ਉਹ ਸਤਪਾਲ ਤੋਂ ਗਾਣਾ ਬਣਵਾਉਣ ਲਈ ਜਾਂਦੇ ਸੀ। ਹੁਣ ਜੱਸੀ ਗਿੱਲ ਆਪਣੇ Closet ਸਟੂਡੀਓ ਤੋਂ ਰਿਕਾਰਡ ਕੀਤਾ ਪਿਹਲਾ ਗੀਤ ਵੀ ਜਲਦ ਹੀ ਰਿਲੀਜ਼ ਕਰਨਗੇ।