ਅਮੈਲੀਆ ਪੰਜਾਬੀ ਦੀ ਰਿਪੋਰਟ


Jaswinder Bhalla Video: ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਦਮਦਾਰ ਤੇ ਉਮਦਾ ਕਲਾਕਾਰ ਹਨ। ਉਨ੍ਹਾਂ ਨੇ ਆਪਣੀ ਕਾਮੇਡੀ ਤੇ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ਹੈ। ਇਸ ਦੇ ਨਾਲ ਨਾਲ ਭੱਲਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਭੱਲਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਹ ਅਦਾਕਾਰਾ ਉਪਾਸਨਾ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: ਰੀਨਾ ਰਾਏ ਦੀਵਾਲੀ ਮਨਾਉਣ 'ਤੇ ਹੋਈ ਬੁਰੀ ਤਰ੍ਹਾਂ ਟਰੋਲ, ਦੀਪ ਸਿੱਧੂ ਦੇ ਫੈਨਜ਼ ਹੋਏ ਨਾਰਾਜ਼, ਬੋਲੇ- 'ਬਾਈ ਨੂੰ ਮਾਰ ਕੇ....'


ਇਸ ਦੌਰਾਨ ਜਸਵਿੰਦਰ ਭੱਲਾ ਨੂੰ ਉਪਾਸਨਾ ਸਿੰਘ ਦੇ ਨਾਲ ਰੱਜ ਕੇ ਫਲਰਟ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਭੱਲਾ ਤੇ ਉਪਾਸਨਾ ਸਿੰਘ ਇੱਕ ਮਾਲ 'ਚ ਨਜ਼ਰ ਆ ਰਹੇ ਹਨ। ਭੱਲਾ ਨੂੰ ਡਰਿੰਕ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦਰਮਿਆਨ ਉਪਾਸਨਾ ਉਨ੍ਹਾਂ ਕੋਲ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਅੱਜ ਦੀਵਾਲੀ ਹੈ, ਮੈਨੂੰ ਪਟਾਕੇ ਲੈਕੇ ਦਿਓ। ਇਸ 'ਤੇ ਭੱਲਾ ਕਹਿੰਦੇ ਹਨ ਕਿ ਤੈਨੂੰ ਪਟਾਕਿਆਂ ਦੀ ਕੀ ਜ਼ਰੂਰਤ ਹੈ, ਤੰੂ ਤਾਂ ਖੁਦ ਇੱਕ ਪਟਾਕਾ ਹੈ। ਇਸ ਤੋਂ ਬਾਅਦ ਭੱਲਾ ਤੇ ਉਪਾਸਨਾ ਦੋਵੇਂ ਆਪਣੇ ਫੈਨਜ਼ ਨੂੰ ਦੀਵਾਲੀ ਦੀ ਵਧਾਈ ਦਿੰਦੇ ਨਜ਼ਰ ਆਉਂਦੇ ਹਨ। ਦੇਖੋ ਦੋਵਾਂ ਦਾ ਇਹ ਮਜ਼ੇਦਾਰ ਵੀਡੀਓ:









ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਚਰਚਾ ;ਚ ਰਹਿੰਦੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਭੱਲਾ ਨੂੰ ਹਾਲ ਹੀ 'ਚ ਫਿਲਮ 'ਕੈਰੀ ਆਨ ਜੱਟਾ 3' ਤੇ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' 'ਚ ਦੇਖਿਆ ਗਿਆ ਸੀ। 'ਕੈਰੀ...3' ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਂਦਾ ਦੀ ਕਮਾਈ ਕਰ ਇਤਿਹਾਸ ਰਚਿਆ ਸੀ। ਇਸ ਫਿਲਮ 'ਚ ਭੱਲਾ ਨੇ ਐਡਵੋਕਟ ਢਿੱਲੋਂ ਦੀ ਭੂਮਿਕਾ ਨਿਭਾਈ ਸੀ।


ਇਹ ਵੀ ਪੜ੍ਹੋ: ਸਲਮਾਨ ਖਾਨ ਦੀ 'ਟਾਈਗਰ 3' 'ਚ ਸ਼ਾਹਰੁਖ ਖਾਨ ਨੇ ਇੰਝ ਲੁੱਟੀ ਮਹਿਫਲ, ਫਿਲਮ ਦੇਖਣ ਤੋਂ ਪਹਿਲਾਂ ਪੜ੍ਹ ਲਓ ਮੂਵੀ ਰਿਵਿਊ